ਨਿਊਯਾਰਕ ਦੇ ਟਾਈਮਸ ਸਕੁਆਇਰ ''ਚ ਪਹਿਲੀ ਵਾਰ ਲਹਿਰਾਇਆ ਗਿਆ ਤਿਰੰਗਾ

08/16/2020 2:23:56 AM

ਵਾਸ਼ਿੰਗਟਨ - ਭਾਰਤ ਵਿਚ ਸ਼ਨੀਵਾਰ ਨੂੰ ਹਰ ਕਿਸੇ ਨੇ ਆਪਣੇ-ਆਪਣੇ ਅੰਦਾਜ਼ ਵਿਚ ਆਜ਼ਾਦੀ ਦੇ 74ਵੇਂ ਸਾਲ ਦਾ ਜਸ਼ਨ ਮਨਾਇਆ। ਲਾਕਡਾਊਨ ਕਾਰਨ ਜ਼ਿਆਦਾਤਰ ਲੋਕ ਆਪਣੇ ਘਰਾਂ ਤੋਂ ਹੀ ਇਸ ਰਾਸ਼ਟਰੀ ਪ੍ਰੋਗਰਾਮ ਵਿਚ ਸ਼ਾਮਲ ਹੋਏ। ਉਥੇ ਦੇਸ਼ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਵੱਖ-ਵੱਖ ਦੇਸ਼ਾਂ ਵਿਚ ਵੀ ਭਾਰਤ ਦੇ ਸੁਤੰਤਰਤਾ ਦਿਵਸ ਦੀ ਧੂਮ ਰਹੀ। ਦੂਜੇ ਦੇਸ਼ਾਂ ਵਿਚ ਰਹਿਣ ਵਾਲੇ ਭਾਰਤੀਆਂ ਨੇ ਵੀ ਆਪਣੇ ਤਰੀਕੇ ਨਾਲ ਇਸ ਨੂੰ ਮਨਾਇਆ। ਸੁਤੰਤਰਤਾ ਦਿਵਸ ਪ੍ਰੋਗਰਾਮ ਦੇ ਮੌਕੇ 'ਤੇ ਇਥੇ ਨਿਊਯਾਰਕ ਟਾਈਮ ਸਕੁਆਇਰ 'ਤੇ ਤਿਰੰਗਾ ਲਹਿਰਾਇਆ। ਇਹ ਪਹਿਲੀ ਵਾਰ ਹੈ ਜਦ ਇਥੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ।

ਅਮਰੀਕਾ ਤੋਂ ਇਲਾਵਾ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿ ਰਹੇ ਭਾਰਤੀਆਂ ਨੇ ਭਾਰਤ ਦਾ 74ਵਾਂ ਸੁਤੰਤਰਤਾ ਦਿਵਸ ਤਿੰਰਗਾ ਲਹਿਰਾ ਕੇ, ਰਾਸ਼ਟਰ ਗੀਤ ਅਤੇ ਦੇਸ਼ ਭਗਤੀ ਭਰੇ ਗੀਤ ਗਾ ਕੇ ਮਨਾਇਆ। ਹਾਲਾਂਕਿ, ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਉਨ੍ਹਾਂ ਵੱਲੋਂ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਦੇ ਨਿਯਮ ਦਾ ਇਸ ਦੌਰਾਨ ਦਾ ਪਾਲਣ ਕੀਤਾ ਗਿਆ।

ਨਿਊਜ਼ੀਲੈਂਡ, ਆਸਟ੍ਰੇਲੀਆ, ਇੰਡੋਨੇਸ਼ੀਆ, ਸਿੰਗਾਪੁਰ, ਚੀਨ, ਬੰਗਲਾਦੇਸ਼, ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਸੰਯੁਕਤ ਅਰਬ ਅਮੀਰਾਤ, ਇਜ਼ਰਾਇਲ ਅਤੇ ਹੋਰ ਦੇਸ਼ਾਂ ਵਿਚ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਭਾਰਤੀ ਮਿਸ਼ਨਾਂ ਵਿਚ ਪ੍ਰੋਗਰਾਮ ਆਯੋਜਿਤ ਕੀਤੇ ਗਏ ਅਤੇ ਉਥੇ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੇ ਤਿਰੰਗੇ ਅਤੇ ਰਾਸ਼ਟਰੀ ਗੀਤ ਨਾਲ ਪੂਰੇ ਉਤਸ਼ਾਹ ਨਾਲ ਸੁਤੰਤਰਤਾ ਦਿਵਸ ਮਨਾਇਆ। ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਦੂਤ ਰਣਧੀਰ ਜਾਯਸਵਾਲ ਨੇ ਟਾਈਮਸ ਸਕੁਆਇਰ 'ਤੇ ਝੰਡਾ ਲਹਿਰਾਇਆ। ਪ੍ਰੋਗਰਾਮ ਦਾ ਆਯੋਜਨ ਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨ (ਐੱਫ. ਆਈ. ਏ.) ਨੇ ਕੀਤਾ ਹੈ।


Khushdeep Jassi

Content Editor

Related News