ਟਰੰਪ ਦੇ ਕਾਰਨ ਹੋ ਸਕਦੈ ''ਤੀਜਾ ਵਿਸ਼ਵ ਯੁੱਧ''

Monday, Oct 09, 2017 - 10:44 PM (IST)

ਵਾਸ਼ਿੰਗਟਨ — ਇਕ ਪ੍ਰਮੁੱਖ ਰਿਪਬਲਿਕਨ ਸੰਸਦੀ ਮੈਂਬਰ ਨੇ ਚੇਤਾਵਨੀ ਦਿੱਤੀ ਹੈ ਕਿ ਦੂਜੇ ਦੇਸ਼ਾਂ ਖਿਲਾਫ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੀਤੀ ਜਾ ਰਹੀ ਬਿਆਨਬਾਜ਼ੀ ਅਤੇ ਦਿੱਤੀਆਂ ਜਾ ਰਹੀਆਂ ਧਮਕੀਆਂ ਕਾਰਨ ਉਹ ਅਮਰੀਕਾ ਨੂੰ ਤੀਜੇ ਵਿਸ਼ਵ ਯੁੱਧ ਦੇ ਰਾਹ 'ਤੇ ਲਿਆ ਸਕਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 
ਵਿਦੇਸ਼ੀ ਸਬੰਧ 'ਤੇ ਸੀਨੇਟ ਦੀ ਸ਼ਕਤੀਸ਼ਾਲੀ ਕਮੇਟੀ ਦੇ ਪ੍ਰਧਾਨ ਬਾਬ ਕਾਰਕਰ ਨੇ ਆਪਣੀ ਹੀ ਪਾਰਟੀ ਦੇ ਮੌਜੂਦਾ ਰਾਸ਼ਟਰਪਤੀ ਖਿਲਾਫ ਸਖਤ ਟਿੱਪਣੀ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਆਪਣੇ ਦਫਤਰ ਨੂੰ 'ਰਿਏਲਿਟੀ ਸ਼ੋਅ' ਵਾਂਗ ਚੱਲਾ ਰਹੇ ਹਨ। ਸਾਬਕਾ ਸਹਿਯੋਗੀਆਂ ਵਿਚਾਲੇ ਜਨਤਕ ਝੱਗੜੇ ਨਾਲ ਟਰੰਪ ਦਾ ਏਜੰਡਾ ਵੀ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਈਰਾਨ ਪ੍ਰਮਾਣੂ ਕਰਾਰ ਅਤੇ ਟੈਕਸ ਸੁਧਾਰਾਂ ਨੂੰ ਪਾਸ ਕਰਾਉਣ ਲਈ ਕਾਰਕਰ ਦਾ ਵੋਟ ਬਹੁਤ ਅਹਿਮ ਹੈ। 
ਕਾਰਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਇਸ ਨਾਲ ਮੈਨੂੰ ਫਿਕਰ ਹੁੰਦਾ ਹੈ ਕਿ ਉਨ੍ਹਾਂ ਤੋਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ, ਜਿਹੜੇ ਸਾਡੇ ਦੇਸ਼ ਦੇ ਬਾਰੇ 'ਚ ਸੋਚਦੇ ਹਨ।''


Related News