ਪੁਲਸ ਤੋਂ ਬਚਣ ਲਈ 22ਵੀਂ ਮੰਜ਼ਿਲ ਤੋਂ ਲਟਕ ਗਿਆ ਚੋਰ
Saturday, Nov 07, 2020 - 01:57 AM (IST)
ਬੀਜ਼ਿੰਗ - ਪੁਲਸ ਤੋਂ ਬਚਣ ਲਈ ਹਰ ਦੋਸ਼ੀ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦਾ ਹੈ। ਅਜਿਹਾ ਹੀ ਕੁਝ ਕੀਤਾ ਚੀਨ ਵਿਚ ਇਕ ਚੋਰ ਨੇ। ਜਦ ਉਹ ਪੁਲਸ ਤੋਂ ਬਚਣ ਲਈ 22ਵੀਂ ਮੰਜ਼ਿਲ ਤੋਂ ਲਟਕ ਗਿਆ। ਮਾਮਲਾ ਚੀਨ ਦੇ ਹੁਨਾਨ ਸੂਬੇ ਦੇ ਜਿਆਂਗ ਸ਼ਹਿਰ ਦਾ ਹੈ। ਮੀਡੀਆ ਰਿਪੋਰਟ ਮੁਤਾਬਕ ਬੀਤੀਂ 24 ਮਾਰਚ ਨੂੰ ਇਕ ਚੋਰ ਇਕ ਸਥਾਨਕ ਦੁਕਾਨ ਵਿਚ ਚਾਕੂ ਲੈ ਕੇ ਦਾਖਲ ਹੋਇਆ ਅਤੇ ਲੁੱਟਖੋਹ ਕਰਨ ਲੱਗਾ। ਇਸ ਦੌਰਾਨ ਉਸ ਨੇ ਸਟੋਰ ਤੋਂ ਇਕ ਏ. ਟੀ. ਐੱਮ. ਚੋਰੀ ਕਰ ਲਿਆ ਅਤੇ ਖਾਤੇ ਤੋਂ 10 ਹਜ਼ਾਰ ਯੁਆਨ ਕਰੀਬ 1 ਲੱਖ ਰੁਪਏ ਕੱਢਾ ਲਏ। 3 ਦਿਨ ਪਹਿਲਾਂ ਪੁਲਸ ਨੂੰ ਜਾਣਕਾਰੀ ਮਿਲੀ ਕਿ ਉਹ ਇਕ ਇਮਾਰਤ ਵਿਚ ਲੁਕਿਆ ਹੋਇਆ ਹੈ।
ਉਸ ਤੋਂ ਬਾਅਦ ਪੁਲਸ ਤੁਰੰਤ ਉਸ ਬਿਲਡਿੰਗ ਵਿਚ ਪਹੁੰਚ ਗਈ, ਜਿਥੇ ਚੋਰ ਲੁਕਿਆ ਹੋਇਆ ਸੀ। ਪਰ ਪੁਲਸ ਦੀ ਗੱਡੀ ਦਾ ਸਾਇਰਨ ਸੁਣ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਇਸ ਦੇ ਲਈ ਉਸ ਨੇ ਨਾ ਹੀ ਪੌੜੀਆਂ ਦਾ ਇਸਤੇਮਾਲ ਕੀਤਾ ਅਤੇ ਨਾ ਹੀ ਲਿਫਟ ਦਾ। ਉਹ ਬਿਲਡਿੰਗ ਦੇ ਬਾਹਰ ਹਿੱਸੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਉਦੋਂ ਉਹ ਇਕ ਖਿੜਕੀ ਵਿਚ ਫਸ ਗਿਆ। ਉਸ ਤੋਂ ਬਾਅਦ ਬਚਾਅ ਦਲ ਮੌਕੇ 'ਤੇ ਪਹੁੰਚ ਗਿਆ ਅਤੇ ਉਸ ਨੂੰ ਬਚਾਅ ਲਿਆ ਗਿਆ। ਇਸ ਦੌਰਾਨ ਵੀ ਚੋਰ ਨੇ ਪੁਲਸ ਨੂੰ ਕਾਫੀ ਪਰੇਸ਼ਾਨ ਕੀਤਾ। ਉਸ ਤੋਂ ਬਾਅਦ ਪੁਲਸ ਅਫਸਰ ਨੇ ਉਸ ਨੂੰ ਕਿਹਾ ਕਿ ਜੇਕਰ ਸਰੰਡਰ ਕਰਦੇ ਹੋ ਤਾਂ ਤੁਹਾਡੇ ਕੋਲ ਬਚਣ ਦਾ ਮੌਕਾ ਹੈ। ਤੁਸੀਂ ਜਵਾਨ ਹੋ ਅਤੇ ਸਾਡੇ ਸਾਹਮਣੇ ਪੂਰੀ ਜ਼ਿੰਦਗੀ ਹੈ।
ਪੁਲਸ ਮੁਤਾਬਕ ਇਹ ਚੋਰ ਸਾਲ 2003 ਵਿਚ ਵੀ ਚੋਰੀ ਦੇ ਦੋਸ਼ ਵਿਚ 3 ਸਾਲ ਲਈ ਜੇਲ ਜਾ ਚੁੱਕਿਆ ਹੈ। ਉਸ ਤੋਂ 5 ਸਾਲ ਬਾਅਦ ਉਹ ਡਰੱਗਸ ਲੈਂਦੇ ਹੋਏ ਵੀ ਫੜਿਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ 3 ਮਹੀਨੇ ਦੇ ਜੇਲ ਭੇਜਿਆ ਗਿਆ। ਉਸ ਤੋਂ ਬਾਅਦ ਉਹ ਫਿਰ ਗ੍ਰਿਫਤਾਰ ਹੋਇਆ ਅਤੇ 2017 ਵਿਚ ਵੀ ਜੇਲ ਭੇਜ ਦਿੱਤਾ ਗਿਆ। ਪੁਲਸ ਪੁੱਛਗਿਛ ਵਿਚ ਚੋਰ ਨੇ ਦੱਸਿਆ ਕਿ ਉਹ ਜੇਲ ਤੋਂ ਨਿਕਲਣ ਤੋਂ ਬਾਅਦ ਆਪਣੇ ਦੋਸਤ ਦੇ ਨਾਲ ਇਕ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਸੀ। ਜਿਸ ਦੇ ਲਈ ਉਸ ਨੂੰ ਪੈਸਿਆਂ ਦੀ ਜ਼ਰੂਰਤ ਪਈ। ਪਰ ਉਸ ਕੋਲ ਪੈਸੇ ਨਹੀਂ ਸਨ ਇਸ ਲਈ ਉਸ ਸਟੋਰ ਵਿਚ ਲੁੱਟਖੋਹ ਕੀਤੀ ਜਿਸ ਨਾਲ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕੇ। ਪੁਲਸ ਨੇ ਦੱਸਿਆ ਕਿ ਚੋਰ ਨੂੰ ਉਨ੍ਹਾਂ ਬਾਰੇ ਪਤਾ ਲੱਗਾ ਤਾਂ ਉਹ ਬਿਲਡਿੰਗ ਤੋਂ ਹੇਠਾਂ ਉਤਰਣ ਲੱਗਾ। ਪੁਲਸ ਨੇ ਉਸ ਤੋਂ ਲੁੱਟ ਦਾ ਸਾਰਾ ਸਮਾਨ ਬਰਾਮਦ ਕਰ ਲਿਆ।