ਘਰ ਦੇ ਪਿੱਛੇ ਪਈ ਬਾਲਟੀ ''ਚੋਂ ਆ ਰਹੀਆਂ ਸਨ ਆਵਾਜ਼ਾਂ, ਦੇਖ ਕੇ ਰਹਿ ਗਿਆ ਹੱਕਾ-ਬੱਕਾ

07/02/2017 2:44:12 PM

ਸਿਡਨੀ—  ਦੁਨੀਆ 'ਚ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਡਰ ਲੱਗਦਾ ਹੈ। ਅਜਿਹੇ 'ਚ ਇਨਸਾਨ ਉਨ੍ਹਾਂ ਚੀਜ਼ਾਂ ਤੋਂ ਖੁਦ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਕਈ ਲੋਕ ਜੀਵ-ਜੰਤੂਆਂ ਨੂੰ ਦੇਖ ਕੇ ਡਰ ਜਾਂਦੇ ਹਨ। ਇਕ ਵਿਅਕਤੀ ਨੇ ਦੱਸਿਆ ਕਿ ਉਸ ਦੇ ਘਰ ਪਿੱਛੇ ਕਈ ਸਾਲਾਂ ਤੋਂ ਇਕ ਪੁਰਾਣੀ ਬਾਲਟੀ ਪਈ ਸੀ । ਅਚਾਨਕ ਉਸ ਅੰਦਰੋਂ ਆਵਾਜ਼ਾਂ ਆਉਣ ਲੱਗੀਆਂ।
ਪਹਿਲਾਂ ਤਾਂ ਉਹ ਆਵਾਜ਼ਾਂ ਸੁਣ ਕੇ ਡਰ ਗਿਆ ਫਿਰ ਜਦ ਹਿੰਮਤ ਕਰਕੇ ਦੇਖਣ ਗਿਆ ਤਾਂ ਇਸ 'ਚ ਉਸ ਨੂੰ ਇਕ ਵੱਡਾ ਕੀੜਾ ਦਿਖਾਈ ਦਿੱਤਾ। ਇਸ ਨੂੰ ਦੇਖ ਕੇ ਉਸ ਦਾ ਦਿਮਾਗ ਚਕਰਾ ਗਿਆ। ਇਕ ਵੱਡਾ ਕੰਨਖਜੂਰਾ ਆਪਣੇ ਅੰਡਿਆਂ ਦੇ ਨਾਲ ਬਾਲਟੀ 'ਚ ਸੀ। ਕਾਫੀ ਸਮੇਂ ਤਕ ਇਹ ਵਿਅਕਤੀ ਡਰ ਕਾਰਨ ਬੈਠਾ ਰਿਹਾ ਤੇ ਫਿਰ ਉਸ ਨੇ ਇਸ ਦੀਆਂ ਤਸਵੀਰਾਂ ਖਿੱਚੀਆਂ। ਫਿਰ ਉਸ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ। ਲੋਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਮੈਂਟ ਕੀਤੇ। ਜ਼ਿਕਰਯੋਗ ਹੈ ਕਿ ਕਿ ਕੰਨਖਜ਼ੂਰਾ ਖਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਜਦ ਇਹ ਕੱਟ ਲੈਂਦਾ ਹੈ ਤਾਂ ਬਹੁਤ ਦਰਦ ਹੁੰਦਾ ਹੈ ਤੇ ਬੁਖਾਰ ਵੀ ਚੜ੍ਹ ਜਾਂਦਾ ਹੈ। 27 ਪੈਰਾਂ ਵਾਲਾ ਇਹ ਕੀੜਾ ਬਹੁਤ ਤੇਜ਼ ਰੇਂਗਦਾ ਹੈ, ਹਾਲਾਂਕਿ ਇਸ ਦੇ ਕੱਟਣ ਨਾਲ ਕਿਸੇ ਦੀ ਮੌਤ ਨਹੀਂ ਹੋਈ ਪਰ ਇਸ ਦੀ ਦਰਦ ਸਹਿਣ ਕਰਨੀ ਮੁਸ਼ਕਲ ਹੁੰਦੀ ਹੈ। ਸੁਰੱਖਿਆ ਲਈ ਇਹ ਆਪਣੇ ਅੰਡਿਆਂ ਨੂੰ ਇਹ ਆਪਣੇ ਪੈਰਾਂ 'ਚ ਰੱਖਦਾ ਹੈ।


Related News