ਇਸ ਤਸਵੀਰ ਪਿੱਛੇ ਛੁਪਿਆ ਹੈ ਵੱਡਾ ਰਾਜ਼, ਹੋ ਰਹੀ ਹੈ ਵਾਇਰਲ

06/15/2017 7:37:28 AM

ਟੋਰਾਂਟੋ— ਪਹਿਲੀ ਨਜ਼ਰ 'ਚ ਇਸ ਬੱਚੀ ਦੀ ਤਸਵੀਰ ਨੂੰ ਦੇਖ ਕੇ ਕੋਈ ਵੀ ਸਮਝੇਗਾ ਕਿ ਇਹ ਕਿਸੇ ਕੰਪਨੀ ਦੀ ਮਸ਼ਹੂਰੀ ਲਈ ਖਿੱਚੀ ਗਈ ਹੈ। ਇਸ ਦਾ ਸੱਚ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਹ ਉਸ ਬੱਚੀ ਦੀ ਤਸਵੀਰ ਹੈ ਜਿਸ ਦਾ ਜਨਮ ਗਰੋਸਰੀ ਸਟੋਰ ਦੇ ਬਾਥਰੂਮ 'ਚ ਹੋਇਆ ਸੀ। ਇਸ ਔਰਤ ਨੇ ਉਸ ਦਿਨ ਜੋ ਵੀ ਚੀਜ਼ਾਂ ਖਰੀਦੀਆਂ ਸਨ, ਉਨ੍ਹਾਂ ਨੂੰ ਕੋਲ ਰੱਖ ਕੇ ਬੱਚੀ ਦੀਆਂ ਤਸਵੀਰਾਂ ਖਿੱਚੀਆਂ ਹਨ।

PunjabKesari

ਇਸ ਬੱਚੇ ਦੀ ਮਾਂ ਐਸ਼ਲੇ ਮਿਲਰ ਨੇ ਦੱਸਿਆ ਕਿ ਉਸ ਨੇ ਖੁਦ ਇਹ ਤਸਵੀਰਾਂ ਖਿੱਚੀਆਂ ਹਨ। ਉਸ ਦੇ ਪਰਿਵਾਰ ਨੇ ਕਿਹਾ ਕਿ ਇਹ ਬੱਚੀ ਬਿਲਕੁਲ ਸਿਹਤਮੰਦ ਹੈ ਅਤੇ ਉਹ ਬਹੁਤ ਖੁਸ਼ ਹਨ। ਇਸ ਬੱਚੀ ਦੇ ਮਾਂ-ਬਾਪ ਨੂੰ ਵੀ ਨਹੀਂ ਪਤਾ ਸੀ ਕਿ ਉਹ ਮਾਂ-ਬਾਪ ਬਣਨ ਵਾਲੇ ਹਨ। ਇਹ ਬੱਚੀ ਉਨ੍ਹਾਂ ਲਈ ਸਰਪ੍ਰਾਈਜ਼ ਹੀ ਸੀ।


Related News