ਕਵੈਂਟਰੀ ਵਿਖੇ ਪੰਜਾਬੀ ਪਰਿਵਾਰ ਦਾ ਬੱਚਾ ਹੋਇਆ ਲਾਪਤਾ, ਪੁਲਸ ਕਰ ਰਹੀ ਹੈ ਭਾਲ

05/22/2018 4:17:01 AM

ਲੰਡਨ (ਰਾਜਵੀਰ ਸਮਰਾ) - ਕਵੈਂਟਰੀ ਸ਼ਹਿਰ ਵਿਖੇ ਪੰਜਾਬੀ ਬੱਚਾ ਅਭਿਮਨਯੂ ਚੋਹਾਨ (15 ਸਾਲ) ਲਾਪਤਾ  ਹੋ ਗਿਆ, ਜੋ ਕਿ 8ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਨੂੰ ਸ਼ੁੱਕਰਵਾਰ 18 ਮਈ ਨੂੰ ਸਵੇਰੇ 8-36 ਵਜੇ ਵਾਨਵਿਕ ਰੋਡ, ਕਵੈਂਟਰੀ ਦੇ ਕਿੰਗ ਹੈਨਰੀ ਸਕੂਲ ਵਿੱਚ ਭੇਜਿਆ ਗਿਆ ਸੀ - ਪਰ ਉਸ ਦਾ ਨਾਂ ਰਜਿਸਟ੍ਰੇਸ਼ਨ ਵਿਚ ਸ਼ਾਮਲ ਨਹੀਂ ਸੀ। ਉਸ ਨੂੰ ਆਖਿਰੀ ਵਾਰ ਏ .45 ਫਲੇਚਮਸਟੇਡ ਹਾਈਵੇ 'ਤੇ ਬੀਪੀ ਪੈਟਰੋਲ ਪੰਪ 'ਤੇ ਦੇਖਿਆ ਗਿਆ ਸੀ। ਪਰਿਵਾਰ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਪੱਛਮੀ ਮਿਡਲੈਂਡਸ ਦੀ ਪੁਲਸ ਅਭਿਮਨਿਊ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਕਈ ਸੰਭਾਵਤ ਥਾਵਾਂ ਦੀ ਜਾਂਚ ਕਰ ਰਹੀ ਹੈ ਅਤੇ ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸੇ ਕੋਲ ਵੀ ਅਭਿਮਨਿਊ ਬਾਰੇ ਜੇਕਰ ਕੋਈ ਜਾਣਕਾਰੀ  ਹੈ ਤਾਂ 101 ਤੇ ਫੋਨ ਕਰਕੇ ਕਵੈਂਟਰੀ ਪੁਲਸ ਨੂੰ ਸੂਚਿਤ ਕਰੇ।


Related News