2020 ''ਚ ਦੇਖੀ ਜਾ ਸਕਦੀ ਹੈ ਸਾਰੇ ਦੇਸ਼ਾਂ ''ਚ ਸਭ ਤੋਂ ਖਰਾਬ ਅਰਥਵਿਵਸਥਾ : IMF ਪ੍ਰਬੰਧ ਨਿਰਦੇਸ਼ਕ

Thursday, Apr 09, 2020 - 07:30 PM (IST)

2020 ''ਚ ਦੇਖੀ ਜਾ ਸਕਦੀ ਹੈ ਸਾਰੇ ਦੇਸ਼ਾਂ ''ਚ ਸਭ ਤੋਂ ਖਰਾਬ ਅਰਥਵਿਵਸਥਾ : IMF ਪ੍ਰਬੰਧ ਨਿਰਦੇਸ਼ਕ

ਵਾਸ਼ਿੰਗਟਨ-ਆਈ.ਐੱਮ.ਐੱਫ. ਦੇ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲਿਨਾ ਜਾਰਜੀਵਾ ਨੇ ਵੀਰਵਾਰ ਨੂੰ ਕਿਹਾ ਕਿ 1930 ਦੇ ਦਹਾਕੇ 'ਚ ਵੱਡੀ ਗਿਰਾਵਟ ਤੋਂ ਬਾਅਦ 170 ਤੋਂ ਜ਼ਿਆਦਾ ਦੇਸ਼ਾਂ 'ਚ 2020 'ਚ ਸਭ ਤੋਂ ਖਰਾਬ ਵਿਸ਼ਵ ਪੱਧਰੀ ਗਿਰਾਵਟ ਦੇਖੀ ਜਾ ਸਕਦੀ ਹੈ। ਜਾਰਜੀਵਾ ਨੇ ਅਗਲੇ ਹਫਤੇ ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਸਪ੍ਰਿੰਗ ਮੀਟਿੰਗ ਦੇ ਅਗੇ ਸੰਕਟ ਦਾ ਸਾਹਮਣਾ ਕਰਨਾ, ਗਲੋਬਲੀ ਅਰਥਵਿਵਸਥਾ ਲਈ ਤਰਜ਼ੀਹ 'ਤੇ ਆਪਣੇ ਸੰਬੋਧਨ ਦੌਰਾਨ ਇਹ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਕਿਸੇ ਹੋਰ ਸੰਕਟ ਦੀ ਤਰ੍ਹਾਂ ਨਹੀਂ ਹੈ।

ਵਾਇਰਸ ਨਾਲ ਲੜਨ ਲਈ ਜ਼ਰੂਰੀ ਲਾਕਡਾਊਨ ਨੇ ਅਰਬਾਂ ਲੋਕਾਂ ਨੂੰ ਪ੍ਰਭਾਵਤ ਕੀਤਾ ਹੈ। ਕੁਝ ਹੀ ਹਫਤੇ ਪਹਿਲੇ ਤਕ ਦੀ ਸਥਿਤੀ ਆਮ ਸੀ ਜਿਵੇਂ ਸਕੂਲ ਜਾਣਾ, ਕੰਮ 'ਤੇ ਜਾਣਾ, ਪਰਿਵਾਰ ਅਤੇ ਦੋਸਤਾਂ ਨਾਲ ਰਹਿਣਾ। ਜਾਰਜੀਵਾ ਨੇ ਕਿਹਾ ਕਿ ਇਹ ਦੇਖਦੇ ਹੋਏ ਦੁਨੀਆ ਇਸ ਸੰਕਟ ਦੀ ਡੁੰਘਾਈ ਅਤੇ ਮਿਆਦ ਦੇ ਬਾਰੇ 'ਚ ਅਸਾਧਾਰਣ ਯਕੀਨਨ ਦਾ ਸਾਹਮਣਾ ਕਰ ਰਹੀ ਹੈ, ਉਸ ਨੇ ਕਿਹਾ ਕਿ ਇਹ ਪਹਿਲੇ ਤੋਂ ਹੀ ਸਪੱਸ਼ਟ ਹੈ, ਹਾਲਾਂਕਿ ਗਲੋਬਲੀ ਵਿਕਾਸ 2020 'ਚ ਤੇਜ਼ੀ ਨਾਲ ਨਕਾਰਾਤਮਕ ਹੋ ਜਾਵੇਗਾ।

ਮੌਜੂਦਾ ਸਮੇਂ 'ਚ ਅਸੀਂ ਗ੍ਰੇਟ ਡਿਪ੍ਰੈਸ਼ਨ ਤੋਂ ਬਾਅਦ ਖਰਾਬ ਆਰਥਿਕ ਗਿਰਾਵਟ ਦਾ ਅਨੁਮਾਨ ਲਗਾਉਂਦੇ ਹਾਂ। ਅਜੇ ਤਿੰਨ ਮਹੀਨੇ ਪਹਿਲਾਂ ਅਸੀਂ 2020 'ਚ ਸਾਡੇ ਮੈਂਬਰ ਦੇਸ਼ਾਂ 'ਚ 160 ਤੋਂ ਜ਼ਿਆਦਾ ਪ੍ਰਤੀ ਵਿਅਕਤੀ ਆਮਦਨ 'ਚ ਸਕਾਰਾਤਮਕ ਵਾਧੇ ਦੀ ਉਮੀਦ ਸੀ। ਅੱਜ, ਇਹ ਗਿਣਤੀ ਬਦਲ ਗਈ ਹੈ। ਅਸੀਂ ਹੁਣ ਇਸ ਗੱਲ ਦਾ ਅਨੁਮਾਨ ਲਗਾਉਂਦੇ ਹਾਂ ਕਿ ਇਸ ਸਾਲ 170 ਤੋਂ ਜ਼ਿਆਦਾ ਦੇਸ਼ਾਂ ਨੂੰ ਪ੍ਰਤੀ ਵਿਅਕਤੀ ਆਮਦਨ ਵਾਧੇ ਦਾ ਅਨੁਭਵ ਹੋਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਫਿਲਹਾਲ ਸਾਰੇ ਦੇਸ਼ ਕੋਰੋਨਾ ਵਾਇਰਸ ਦੀ ਚਪੇਟ 'ਚ ਹਨ। ਲਗਭਗ ਸਾਰੇ ਦੇਸ਼ਾਂ 'ਚ ਲਾਕਡਾਊ੍ਵ ਲਾਗੂ ਕੀਤਾ ਗਿਆ ਹੈ।


author

Karan Kumar

Content Editor

Related News