ਆਪਣੇ ਪਿੱਛੇ 4 ਫੁੱਟ ਦੀ ਛਿਪਕਲੀ ਦੇਖ ਵਿਅਕਤੀ ਦੇ ਉੱਡੇ ਹੋਸ਼

Monday, Sep 18, 2017 - 04:54 PM (IST)

ਆਪਣੇ ਪਿੱਛੇ 4 ਫੁੱਟ ਦੀ ਛਿਪਕਲੀ ਦੇਖ ਵਿਅਕਤੀ ਦੇ ਉੱਡੇ ਹੋਸ਼

ਵਰਜੀਨੀਆ— ਜਦੋਂ ਵੀ ਸਾਡੇ ਸਾਹਮਣੇ ਘਰ 'ਚ ਛਿਪਕਲੀ ਦੀਵਾਰ ਤੋਂ ਡਿੱਗ ਕੇ ਸਾਹਮਣੇ ਆ ਜਾਂਦੀ ਹੈ ਤਾਂ ਅਸੀਂ ਘਬਰਾ ਜਾਂਦੇ ਹਾਂ। ਅਮਰੀਕਾ ਵਿਚ ਅਜਿਹੀ ਹੀ ਇਕ ਘਟਨਾ ਹੋਈ। ਇੱਥੇ ਵਰਜੀਨੀਆ ਵਿਚ ਇਕ ਵਿਅਕਤੀ ਸਾਹਮਣੇ ਛਿਪਕਲੀ ਆ ਗਈ। ਇਹ ਕੋਈ ਸਾਧਾਰਣ ਛਿਪਕਲੀ ਨਹੀਂ ਸੀ ਸਗੋਂ ਗਾਡਜਿਲਾ ਦੇ ਆਕਾਰ ਦੀ ਸੀ। ਇਸ ਤੋਂ ਬਾਅਦ ਉਹ ਘਬਰਾ ਗਿਆ। ਉਸ ਦੀ ਇਹ ਫੋਟੋ ਫੇਸਬੁੱਕ 'ਤੇ ਵਾਇਰਲ ਹੋ ਰਹੀ ਹੈ। ਡਾਗ ਬਾਸਕੋ ਨਾਮ ਦੇ ਇਸ ਵਿ‍ਅਕਤੀ ਨੇ ਜਦੋਂ ਆਪਣੇ ਪਿੱਛੇ ਇਸ ਛਿਪਕਲੀ ਨੂੰ ਦੇਖਿਆ ਤਾਂ ਡਰ ਨਾਲ ਮਦਦ ਲਈ ਗੁਹਾਰ ਲਗਾਉਣ ਲੱਗਾ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਿਵੇਂ ਹੀ ਪੁਲਸ ਮੌਕੇ 'ਤੇ ਪੁੱਜੀ, ਚਾਰ ਫੁੱਟ ਦੀ ਛਿਪਕਲੀ ਨੂੰ ਦੇਖਕੇ ਹੈਰਾਨ ਰਹਿ ਗਈ। ਫੇਸਬੁੱਕ 'ਤੇ 400 ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਸ਼ੇਅਰ ਕੀਤਾ ਹੈ। ਅਸਲ ਵਿਚ, ਇਹ ਇਕ ਪਾਲਤੂ ਛਿਪਕਲੀ ਸੀ ਜੋ ਉੱਥੇ ਗਲਤੀ ਨਾਲ ਆ ਗਈ ਸੀ। ਪੁਲਸ ਨੇ ਉਸ ਨੂੰ ਉਸ ਦੇ ਮਾਲਕਾਂ ਦੇ ਹਵਾਲੇ ਕਰ ਦਿੱਤਾ।


Related News