ਹੈਰਾਨੀਜਨਕ! 2 ਦਿਨ ਤੱਕ ਹਵਾ 'ਚ ਹੀ ਲਟਕਿਆ ਰਿਹਾ ਸ਼ਖ਼ਸ, ਤੈਅ ਕੀਤਾ ਸੈਂਕੜੇ ਕਿਲੋਮੀਟਰ ਦਾ ਸਫਰ

Sunday, Sep 11, 2022 - 02:04 PM (IST)

ਹੈਰਾਨੀਜਨਕ! 2 ਦਿਨ ਤੱਕ ਹਵਾ 'ਚ ਹੀ ਲਟਕਿਆ ਰਿਹਾ ਸ਼ਖ਼ਸ, ਤੈਅ ਕੀਤਾ ਸੈਂਕੜੇ ਕਿਲੋਮੀਟਰ ਦਾ ਸਫਰ

ਬੀਜਿੰਗ (ਬਿਊਰੋ): ਚੀਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖ਼ਸ ਹਾਈਡ੍ਰੋਜਨ ਗੁਬਾਰੇ ਵਿਚ ਫਸ ਗਿਆ। ਉਹ ਦੋ ਦਿਨਾਂ ਤੱਕ ਹਵਾ 'ਚ ਹੀ ਲਟਕਿਆ ਰਿਹਾ। ਬਾਅਦ ਵਿਚ ਉਸ ਨੂੰ 300 ਕਿਲੋਮੀਟਰ ਦੀ ਦੂਰੀ 'ਤੇ ਬਚਾਇਆ ਗਿਆ। ਸ਼ਖ਼ਸ 48 ਘੰਟੇ ਹਵਾ ਵਿਚ ਤੈਰਦਾ ਰਿਹਾ ਅਤੇ ਇਸ ਦੌਰਾਨ ਉਸ ਨੇ ਸੈਂਕੜੇ ਕਿਲੋਮੀਟਰ ਦਾ ਸਫਰ ਤੈਅ ਕਰ ਲਿਆ। ਮਾਮਲਾ ਚੀਨ ਦੇ ਹੀਲੋਂਗਜਿਆਂਗ ਦਾ ਹੈ। ਅਸਲ ਵਿਚ ਹੂ ਯੋਂਗਸ਼ੂ ਨਾਮ ਦਾ ਇਕ ਸ਼ਖ਼ਸ ਆਪਣੇ ਸਾਥੀ ਨਾਲ ਚੀੜ ਦੇ ਰੁੱਖਾਂ ਦੇ ਨਟਸ ਦੀ ਕਟਾਈ ਲਈ ਜੰਗਲ ਗਿਆ ਸੀ। ਰੁੱਖ ਦੀ ਉੱਚਾਈ ਬਹੁਤ ਜ਼ਿਆਦਾ ਹੋਣ ਕਾਰਨ ਯੋਂਗਸ਼ੂ ਨੇ ਹਾਈਡ੍ਰੋਜਨ ਗੁਬਾਰੇ ਦੀ ਮਦਦ ਲਈ ਪਰ ਇਸ ਦੌਰਾਨ ਉਸ ਨੇ ਗੁਬਾਰੇ ਤੋਂ ਕੰਟਰਲ ਗੁਆ ਦਿੱਤਾ। 

PunjabKesari

ਹਾਲਾਤ ਨੂੰ ਦੇਖਦੇ ਹੋਏ ਯੋਂਗਸ਼ੂ ਦੇ ਸਾਥੀ ਨੇ ਤੁਰੰਤ ਗੁਬਾਰੇ ਤੋਂ ਛਾਲ ਮਾਰ ਦਿੱਤੀ ਪਰ ਯੋਂਗਸ਼ੂ ਉਸੇ ਵਿਚ ਫਸਿਆ ਰਿਹਾ। ਹਾਈਡ੍ਰੋਜਨ ਗੁਬਾਰਾ ਹਵਾ ਵਿਚ ਉੱਡਦਾ ਜਾ ਰਿਹਾ ਸੀ ਅਤੇ ਯੋਂਗਸ਼ੂ ਉਸ ਦੇ ਨਾਲ-ਨਾਲ ਉੱਡ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਉਹ ਦੋ ਦਿਨ ਗੁਬਾਰੇ ਵਿਚ ਹੀ ਫਸਿਆ ਰਿਹਾ ਅਤੇ ਉੱਡਦਾ-ਉੱਡਦਾ 200 ਮੀਲ (321 ਕਿਲੋਮੀਟਰ) ਦੂਰ ਪਹੁੰਚ ਗਿਆ। ਚੀਨੀ ਮੀਡੀਆ ਮੁਤਾਬਕ ਇਸ ਦੌਰਾਨ ਯੋਂਗਸ਼ੂ ਲਈ ਸਰਚ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਸੀ। ਪੁਲਸ ਨੇ ਯੋਂਗਸ਼ੂ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਫੋਨ 'ਤੇ ਨਿਰਦੇਸ਼ ਦਿੱਤਾ ਕਿ ਗੁਬਾਰੇ ਨੂੰ ਸੁਰੱਖਿਅਤ ਕਿਵੇਂ ਉਤਾਰਿਆ ਜਾਵੇ।  

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਨੇ ਚਾਰਲਸ III ਨੂੰ ਅਧਿਕਾਰਤ ਤੌਰ 'ਤੇ ਐਲਾਨਿਆ 'ਰਾਜਾ' 

ਪੁਲਸ ਦੇ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਯੋਂਗਸ਼ੂ ਇਕ ਜੰਗਲੀ ਇਲਾਕੇ ਵਿਚ ਸਫਲਤਾਪੂਰਵਕ ਉੱਤਰ ਗਿਆ ਪਰ ਇਸ ਦੇ ਬਾਅਦ ਵੀ ਬਚਾਅ ਟੀਮ ਉਸ ਨੂੰ ਲੱਭਦੀ ਰਹੀ ਕਿਉਂਕਿ ਉਸ ਦੇ ਫੋਨ ਦੀ ਲੋਕੇਸ਼ਨ ਟ੍ਰੇਸ ਨਹੀਂ ਹੋ ਪਾ ਰਰੀ ਸੀ। ਹਾਲਾਂਕਿ 6 ਸਤੰਬਰ ਦੀ ਸਵੇਰ ਉਸ ਨੂੰ ਬਚਾ ਲਿਆ ਗਿਆ। ਦੱਸਿਆ ਗਿਆ ਕਿ ਉਸ ਦੀ ਹਾਲਤ ਸਥਿਰ ਹੈ। ਸਿਰਫ ਉਸ ਦੀ ਪਿੱਠ 'ਤੇ ਹਲਕੀ ਸੱਟ ਲੱਗੀ ਹੈ। ਹੂ ਯੋਂਗਸ਼ੂ ਨੇ ਦੱਸਿਆ ਕਿ ਗੁਬਾਰਾ ਤੇਜ਼ੀ ਨਾਲ ਉੱਪਰ ਉੱਡ ਰਿਹਾ ਸੀ ਅਤੇ ਉਸ ਨੂੰ ਠੰਡ ਅਤੇ ਤੇਜ਼ ਭੁੱਖ ਲੱਗੀ ਹੋਈ ਸੀ। ਚੰਗੀ ਗੱਲ ਇਹ ਰਹੀ ਕਿ ਉਸ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ।


author

Vandana

Content Editor

Related News