ਨਿਊਜ਼ੀਲੈਂਡ ’ਚ ਜਨਮ ਦਿਨ ’ਤੇ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ

12/29/2017 4:12:33 PM

ਆਕਲੈਂਡ (ਏਜੰਸੀ)- ਭਾਰਤੀ ਨੌਜਵਾਨ ਦੀ ਨਿਊਜ਼ੀਲੈਂਡ ਵਿਚ ਆਪਣੇ ਜਨਮ ਦਿਨ ਵਾਲੇ ਦਿਨ ਮੌਤ ਹੋ ਗਈ। ਪੁਲਸ ਵਲੋਂ ਉਸ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਬੋਨੀ ਬੀਜੂ ਮੂਲ ਵਾਸੀ ਭਾਰਤ ਤੋਂ ਹੋਈ ਹੈ, ਜੋ ਇਥੇ 2 ਸਾਲ ਦੇ ਸਟੱਡੀ ਵੀਜ਼ਾ ’ਤੇ ਆਇਆ ਸੀ। ਬੀਜੂ ਜਿਸ ਰੈਸਟੋਰੈਂਟ ਵਿਚ ਕੰਮ ਕਰਦਾ ਸੀ ਉਸ ਦੇ ਮਾਲਕ ਨੇ ਦੱਸਿਆ ਕਿ ਬੀਜੂ ਬਹੁਤ ਮਿਹਨਤੀ ਲੜਕਾ ਸੀ, ਉਹ ਆਪਣੇ ਕੰਮ ਪ੍ਰਤੀ ਬਹੁਤ ਈਮਾਨਦਾਰ ਸੀ ਅਤੇ ਆਪਣੇ ਕੰਮ ਨੂੰ ਬਾਖੂਬੀ ਨੇਪਰੇ ਚਾੜਦਾ ਸੀ।

ਬੀਜੂ ਭਾਰਤ ਤੋਂ ਨਿਊਜ਼ੀਲੈਂਡ 2 ਸਾਲ ਦੇ ਵੀਜ਼ੇ ’ਤੇ ਆਇਆ ਸੀ, ਜਿਥੋਂ ਉਹ ਪੜਾਈ ਦੇ ਨਾਲ-ਨਾਲ ਰੈਸਟੋਰੈਂਟ ਵਿਚ ਕੰਮ ਵੀ ਕਰਦਾ ਸੀ। ਬੀਜੂ ਆਪਣਾ 21ਵਾਂ ਜਨਮਨ ਦਿਨ ਮਨਾਉਣ ਲਈ ਆਪਣੇ ਦੋਸਤ ਨਾਲ ਇਕ ਰੈਸਟੋਰੈਂਟ ਵਿਚ ਗਿਆ ਸੀ। ਉਥੋਂ ਪਰਤਦੇ ਸਮੇਂ ਉਸ ਦੀ ਕਾਰ ਬੇਕਾਬੂ ਹੋ ਕੇ ਇਕ ਦਰੱਖਤ ਨਾਲ ਟਕਰਾ ਗਈ ਅਤੇ ਉਸ ਦੀ ਮੌਤ ਹੋ ਗਈ। ਭਾਰਤੀ ਭਾਈਚਾਰੇ ਵਲੋਂ ਉਸ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਗਿਆ ਹੈ।


Related News