ਰੋਹਿੰਗਿਆ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 63

Saturday, Sep 30, 2017 - 01:21 AM (IST)

ਰੋਹਿੰਗਿਆ ਸ਼ਰਨਾਰਥੀਆਂ ਨਾਲ ਭਰੀ ਕਿਸ਼ਤੀ ਡੁੱਬਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 63

ਕਾਕਸ ਬਾਜ਼ਾਰ— ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਟਾਰੇਸ ਨੇ ਯਾਮਾਂ ਦੇ ਆਗੂਆਂ ਨੂੰ ਫੌਜੀ ਮੁਹਿੰਮ ਕਾਰਨ ਭੱਜੇ ਰੋਹਿੰਗਿਆ ਸ਼ਰਨਾਰਥੀਆਂ ਦੇ ਦੁੱਖ-ਦਰਦ ਨੂੰ ਘਟਾਉਣ ਦੀ ਬੇਨਤੀ ਕੀਤੀ ਹੈ। ਓਧਰ ਰੋਹਿੰਗਿਆ ਭਾਈਚਾਰੇ ਦੇ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਬੰਗਲਾਦੇਸ਼ ਦੀ ਸਮੁੰਦਰੀ ਹੱਦ 'ਚ ਪਲਟ ਗਈ। ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ 63 ਹੋ ਗਈ ਹੈ। 
ਰੋਹਿੰਗਿਆ ਸ਼ਰਨਾਰਥੀ ਸੰਕਟ ਵਧਣ ਕਾਰਨ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਯਾਮਾਂ 'ਤੇ ਖਾਸ ਜਨਤਕ ਬੈਠਕ ਕਰੇਗੀ। ਅਮਰੀਕਾ ਨੇ 'ਜਾਤੀ ਘੱਟ ਗਿਣਤੀਆਂ ਦੇ ਸਫਾਏ' ਲਈ ਦੇਸ਼ ਦੀ ਆਲੋਚਨਾ ਕੀਤੀ ਜਦਕਿ ਬੀਜਿੰਗ ਅਤੇ ਮਾਸਕੋ ਨੇ ਯਾਮਾਂ ਪ੍ਰਸ਼ਾਸਨ ਦਾ ਸਮਰਥਨ ਕੀਤਾ। ਬੋਧੀ ਬਹੁਗਿਣਤੀ ਯਾਮਾਂ ਦੀ ਫੌਜ ਵੱਲੋਂ ਰੋਹਿੰਗਿਆ ਬਾਗੀਆਂ ਵਿਰੁੱਧ ਸਖਤ ਮੁਹਿੰਮ ਚਲਾਉਣ ਮਗਰੋਂ ਪਿਛਲੇ ਮਹੀਨੇ 5 ਲੱਖ ਤੋਂ ਵੱਧ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਭੱਜ ਗਏ ਸਨ।


Related News