ਇਟਲੀ ਤੋਂ ਲੇਖਕ ਬਿੰਦਰ ਕੋਲੀਆਂ ਵਾਲ ਦਾ ਨਾਵਲ "ਪਾਂਧੀ ਉਸ ਪਾਰ ਦੇ" ਹੋਇਆ ਰਿਲੀਜ਼

Monday, Nov 27, 2023 - 12:33 PM (IST)

ਇਟਲੀ ਤੋਂ ਲੇਖਕ ਬਿੰਦਰ ਕੋਲੀਆਂ ਵਾਲ ਦਾ ਨਾਵਲ "ਪਾਂਧੀ ਉਸ ਪਾਰ ਦੇ" ਹੋਇਆ ਰਿਲੀਜ਼

ਮਿਲਾਨ (ਸਾਬੀ ਚੀਨੀਆ)- ਇਟਲੀ ਦੀ ਧਰਤੀ 'ਤੇ ਵਸਦੇ ਪ੍ਰਵਾਸੀ ਪੰਜਾਬੀ ਦੇ ਸਾਹਿਤਕਾਰ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਪ੍ਰਧਾਨ ਬਿੰਦਰ ਕੋਲੀਆਂ ਵਾਲ ਦਾ ਨਵਾਂ ਨਾਵਲ "ਪਾਂਧੀ ਉਸ ਪਾਰ ਦੇ" ਵੈਰੋਨਾ ਨੇੜਲੇ ਸ਼ਹਿਰ ਕਲਦੀਏਰੋ ਵਿਖੇ ਲੋਕ ਅਰਪਣ ਕੀਤਾ ਗਿਆ। ਇਸ ਨਾਵਲ ਨੂੰ ਜਾਰੀ ਕਰਨ ਸਬੰਧੀ ਸਭਾ ਵੱਲੋਂ ਇਟਲੀ ਦੁਆਰਾ ਇਕ ਵਿਸ਼ੇਸ਼ ਇਕੱਤਰਤਾ ਵੈਰੋਨਾ ਨੇੜਲੇ ਸ਼ਹਿਰ ਕਲਦੀਏਰੋ ਵਿਖੇ ਕੀਤੀ ਗਈ।

ਇਹ ਵੀ ਪੜ੍ਹੋ-  ਉੱਭਰਦਾ ਹੋਇਆ ਪੰਜਾਬੀ ਗੱਭਰੂ ਉਦੈ ਪ੍ਰਤਾਪ ਕਰੇਗਾ ਅੰਡਰ-19 ਏਸ਼ੀਆ ਕੱਪ 'ਚ ਭਾਰਤ ਦੀ ਕਪਤਾਨੀ

ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਵੇਂ ਨਾਵਲ ਦੀ ਘੁੰਡ ਚੁਕਾਈ ਮੌਕੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਆਹੁਦੇਦਾਰ ਅਤੇ ਸਭਾ ਨਾਲ ਜੁੜੇ ਅਨੇਕਾਂ ਲੇਖਕ ਹਾਜ਼ਰ ਸਨ, ਜਿਨ੍ਹਾਂ ਵੱਲੋਂ ਇਸ ਨਾਵਲ ਨੂੰ ਲੋਕ ਅਰਪਣ ਕਰਨ ਮਗਰੋਂ ਲੇਖਕ ਨੂੰ ਵਧਾਈਆਂ ਦਿੰਦਿਆਂ ਆਖਿਆ ਕਿ ਬਿੰਦਰ ਕੌਲੀਆਂ ਵਾਲ ਸ਼ਬਦਾਂ ਦਾ ਜਾਦੂਗਰ ਹੈ ਜਿਸ ਨੇ ਇਕ ਦਾਇਰੇ ਵਿਚ ਰਹਿ ਕੇ ਹਮੇਸ਼ਾ ਆਪਣੀ ਗੱਲ ਨੂੰ ਬੜੇ ਵਧੀਆ ਤਰੀਕੇ ਨਾਲ ਲੋਕਾਂ ਦੀ ਕਚਹਿਰੀ ਵਿਚ ਰੱਖ ਕੇ ਚੰਗੀ ਵਾਹ-ਵਾਹੀ ਖੱਟੀ ਹੈ। ਆਸ ਹੈ ਕਿ ਉਨ੍ਹਾਂ ਦੁਆਰਾ ਲਿਖਿਆ ਇਹ ਨਾਵਲ ਵੀ ਸਾਹਿਤਕ ਖੇਤਰ ਵਿਚ ਪ੍ਰਵਾਨ ਚੜ੍ਹੇਗਾ। ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਵੀ ਕੀਤਾ ਗਿਆ। ਸਮਾਗਮ ਦੌਰਾਨ ਪੰਜਾਬ ਦੀ ਧਰਤੀ ਤੋਂ ਪਹੁੰਚੇ ਪ੍ਰਸਿੱਧ ਲੇਖਕ ਚਰਨਜੀਤ ਸਿੰਘ ਜੋਗੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਹ ਵੀ ਪੜ੍ਹੋ- ਸਰਬੱਤ ਦੇ ਭਲੇ ਲਈ ਕਰਮਨ ਦੀ ਸੰਗਤ ਨੇ ਕਰਵਾਇਆ ਸਲਾਨਾ ਅਖੰਡ ਪਾਠ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News