ਪਿਛਲੀ ਪੀੜ੍ਹੀ ਨਾਲੋਂ ਨਵੀਂ ਪੀੜ੍ਹੀ ਜੀਅ ਰਹੀ ਹੈ ਲੰਬਾ ਜੀਵਨ

11/18/2018 12:38:44 AM

ਨਿਊਯਾਰਕ-ਕੁਝ ਦਿਨਾਂ ਪਹਿਲਾਂ ਹੀ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੀ ਇਕ ਸਟੱਡੀ ’ਚ ਇਹ ਗੱਲ ਸਾਹਮਣੇ ਆਈ ਸੀ ਕਿ ਇਨਸਾਨਾਂ ਦਾ ਜੀਵਨ ਜੀਊਣ ਦੀ ਸਮਾਂ ਹੱਦ ਪਹਿਲਾਂ ਦੇ ਮੁਕਾਬਲੇ ਵਧ  ਗਿਆ ਹੈ ਅਤੇ ਹੁਣ ਸਾਡੀ ਆਉਣ ਵਾਲੀ ਪੀੜ੍ਹੀ ਪਿਛਲੀ ਪੀੜ੍ਹੀ ਨਾਲੋਂ 3 ਸਾਲ ਜ਼ਿਆਦਾ ਜੀਅ ਰਹੀ ਹੈ। ਖੋਜਕਾਰਾਂ ਨੇ ਪਿਛਲੇ 50 ਸਾਲਾਂ ਦੇ ਅਨੁਮਾਨਿਤ ਜੀਵਨਕਾਲ ਦੇ ਡਾਟਾ ਦੀ ਜਾਂਚ ਕੀਤੀ ਜਿਸ ਵਿਚ ਉਨ੍ਹਾਂ ਪਾਇਆ ਕਿ ਉਂਝ ਲੋਕ ਜੋ 65 ਸਾਲ ਦੀ ਉਮਰ ਤੱਕ  ਜ਼ਿੰਦਾ ਰਹਿ  ਜਾਂਦੇ ਹਨ ਉਹ ਲੋਕ ਆਪਣੇ ਮਾਤਾ-ਪਿਤਾ ਦੇ ਮੁਕਾਬਲੇ ਜ਼ਿਆਦਾ ਲੰਬਾ ਜੀਵਨ ਜਿਊਂਦੇ ਹਨ।

ਬੀਮਾਰੀਆਂ ਵਿਚਾਲੇ ਲੰਘ ਰਿਹਾ 10 ਸਾਲ ਦਾ ਸਮਾਂ
ਹਾਲਾਂਕਿ ਲਾਈਫ ਐਕਸਪੈਕਟੈਂਸੀ ਯਾਨੀ ਅਨੁਮਾਨਿਤ ਜੀਵਨਕਾਲ ਵਧਣ ਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਦਾ ਜੀਵਨ ਚੰਗੀ ਸਿਹਤ ਵਿਚਾਲੇ ਲੰਘ  ਰਿਹਾ ਹੈ। ਲੈਂਸੇਟ ਦੀ ਇਕ ਸਟੱਡੀ ਜਿਸ ਵਿਚ ਸਾਲ 2017 ਦੇ ਡਾਟਾ ਨੂੰ ਦਿਖਾਇਆ ਗਿਆ ਸੀ,  ਮੁਤਾਬਕ ਹੈਲਥ ਕੇਅਰ ’ਚ ਹੋਏ ਵਾਧੇ ਦੇ ਬਾਵਜੂਦ ਲੋਕਾਂ ਦੀ ਸਿਹਤ ’ਚ ਜ਼ਿਆਦਾ ਸੁਧਾਰ ਨਹੀਂ ਹੋਇਆ ਹੈ। ਲੋਕਾਂ ਦੀ ਜੀਵਨ ਜੀਊਣ ਦੀ ਉਮਰ ਜ਼ਰੂਰ ਵਧ ਗਈ ਹੋਵੇ ਪਰ ਉਨ੍ਹਾਂ ਦੀ ਉਹ ਬਚੀ ਹੋਈ ਜ਼ਿੰਦਗੀ ਖਰਾਬ ਸਿਹਤ ਦੇ ਵਿਚਾਲੇ ਲੰਘਦੀ ਹੈ। ਇਸਨੂੰ ਅਸੀਂ ਇਸ ਅੰਕੜੇ ਤੋਂ ਸਮਝ ਸਕਦੇ ਹਾਂ ਕਿ ਸਾਲ 2017 ’ਚ ਗਲੋਬਲ ਲਾਈਫ  ਐਕਸਪੈਕਟੈਂਸੀ ਜਿਥੇ 73 ਸਾਲ ਸੀ, ਉਥੇ ਇਨ੍ਹਾਂ ਵਿਚੋਂ ਔਸਤ ਹੈਲਦੀ ਲਾਈਫ  ਐਕਸਪੈਕਟੈਂਸੀ ਯਾਨੀ ਸਿਹਤ ਜੀਵਨ ਜੀਊਣ ਦਾ ਸਮਾਂ ਸਿਰਫ 63 ਸਾਲ ਹੈ ਯਾਨੀ ਲੋਕਾਂ ਦਾ 10 ਸਾਲ ਦਾ ਜੀਵਨ ਖਰਾਬ ਸਿਹਤ ਵਿਚਾਲੇ ਲੰਘ  ਰਿਹਾ ਹੈ। ਸਿਹਤਮੰਦ ਜੀਵਨ ਜੀਊਣ ਦੇ ਸਮੇਂ  ’ਚ 6 ਸਾਲ  3  ਮਹੀਨੇ  ਦਾ  ਵਾਧਾ  ਹੋਇਆ  ਹੈ। ਸਾਲ 2017 ’ਚ ਹੈਲਦੀ ਲਾਈਫ  ਐਕਸਪੈਕਟੈਂਸੀ ਦੇ ਮਾਮਲੇ ’ਚ ਸਿੰਗਾਪੁਰ ਪਹਿਲੇ ਨੰਬਰ ’ਤੇ ਸੀ ਜਦਕਿ ਸੈਂਟਰਲ ਅਫਰੀਕਾ ਰਿਪਬਲਿਕ ਆਖਰੀ ਨੰਬਰ ’ਤੇ।

ਜ਼ਿਆਦਾ ਜੀਅ ਰਹੇ ਹਨ ਭਾਰਤ ਦੇ ਲੋਕ
ਭਾਰਤੀ ਆਬਾਦੀ ਦੀ ਗੱਲ ਕਰੀਏ ਤਾਂ ਸਾਲ 1990 ਦੇ ਮੁਕਾਬਲੇ ’ਚ 2017 ’ਚ ਭਾਰਤ ਦੇ ਲੋਕ ਚੰਗੀ ਸਿਹਤ ਦੇ ਨਾਲ 10 ਸਾਲ ਜ਼ਿਆਦਾ ਜੀਅ ਰਹੇ ਹਨ। ਸਾਲ 1990 ’ਚ ਔਰਤਾਂ ਦਾ ਸਿਹਤ ਜੀਵਨਕਾਲ ਜਿੱਥੇ 50 ਸਾਲ ਸੀ ਉਥੇ, 2017 ’ਚ ਇਹ ਵਧ ਕੇ 59 ਸਾਲ ਹੋ ਗਿਆ ਅਤੇ ਮਰਦਾਂ ਦੀ ਗੱਲ ਕਰੀਏ ਤਾਂ ਸਾਲ 1990 ’ਚ ਜਿੱਥੇ ਮਰਦਾਂ ਦੀ ਹੈਲਦੀ ਲਾਈਫ ਐਕਸਪੈਕਟੈਂਸੀ 51 ਸਾਲ ਸੀ ਉਹ 2017 ’ਚ ਵਧ ਕੇ 59 ਸਾਲ ਹੋ ਗਈ ਹੈ।


Related News