ਰੂਸ ''ਤੇ ਪਾਬੰਦੀ ਲਗਾਉਣ ਦੀ ਲੋੜ ਪੈਣ ''ਤੇ ਅਜਿਹਾ ਕੀਤਾ ਜਾਵੇਗਾ : ਟਰੰਪ
Thursday, Apr 19, 2018 - 09:57 AM (IST)

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਰੂਸ ਪ੍ਰਤੀ ਸਖਤ ਰਵੱਈਆ ਉਨ੍ਹਾਂ ਤੋਂ ਜ਼ਿਆਦਾ ਕਿਸੇ ਨੇ ਨਹੀਂ ਅਪਨਾਇਆ ਪਰ ਜਦੋਂ ਉਨ੍ਹਾਂ ਨੂੰ ਲੱਗੇਗਾ ਕਿ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਹਨ ਤਾਂ ਉਸ 'ਤੇ ਜ਼ਰੂਰ ਲਗਾਈਆਂ ਜਾਣਗੀਆਂ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਮੁੱਖ ਧਾਰਾ ਦੀ ਮੀਡੀਆ ਰੂਸ ਵਿਰੁੱਧ ਉਠਾਏ ਗਏ ਕਦਮਾਂ ਨੂੰ ਦੇਖ ਨਹੀਂ ਸਕੀ ਹੈ। ਫਲੋਰੀਡਾ ਦੇ ਮਾਰ-ਏ-ਲਾਗੋ ਵਿਚ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੇ ਨਾਲ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਟਰੰਪ ਨੇ ਕਿਹਾ,'' ਹਾਂ। ਅਸੀਂ ਪਾਬੰਦੀਆਂ ਲਗਾਵਾਂਗੇ, ਜਦੋਂ ਲੱਗਣ ਦੀ ਲੋੜ ਪਵੇਗੀ। ਰੂਸ ਵਿਰੁੱਧ ਰਾਸ਼ਟਰਪਤੀ ਟਰੰਪ ਜਿਹਾ ਸਖਤ ਰਵੱਈਆ ਕਿਸੇ ਨੇ ਨਹੀਂ ਅਪਨਾਇਆ ਹੈ।'' ਉਨ੍ਹਾਂ ਨੇ ਕਿਹਾ,'' ਕੋਈ ਮੇਰੇ ਤੋਂ ਜ਼ਿਆਦਾ ਸਖਤ ਨਹੀਂ ਰਿਹਾ ਹੈ। ਮੈਂ ਭਾਵੇਂ ਕੁਝ ਵੀ ਕਰਾਂ, ਉਹ ਮੀਡੀਆ ਲਈ ਕਦੇ ਕਠੋਰ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੀ ਇਹੀ ਸੋਚ ਹੈ।'' ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦਾ ਰਾਜਦੂਤ ਨਿੱਕੀ ਹੈਲੀ ਵੱਲੋਂ ਰੂਸ ਵਿਰੁੱਧ ਸੋਮਵਾਰ ਨੂੰ ਪਾਬੰਦੀ ਲਗਾਏ ਜਾਣ ਦੀ ਗੱਲ ਕਹੇ ਜਾਣ 'ਤੇ ਕੀਤੇ ਗਏ ਸਵਾਲਾਂ ਦੇ ਜਵਾਬ ਵਿਚ ਰਾਸ਼ਟਰਪਤੀ ਨੇ ਇਹ ਟਿੱਪਣੀ ਕੀਤੀ। ਹਾਲਾਂਕਿ ਟਰੰਪ ਨੇ ਕਿਹਾ ਕਿ ਰੂਸ ਨਾਲ ਚੰਗੇ ਸੰਬੰਧ ਹੋਣਾ ''ਚੰਗੀ ਗੱਲ ਹੈ, ਬੁਰੀ ਗੱਲ ਨਹੀਂ'' ਹੈ।