ਕਾਬੁਲ ''ਚ ਜੰਗ ਦੇ ਆਖਿਰੀ 24 ਘੰਟੇ ਬਹੁਤ ਮਹੱਤਵ ਵਾਲੇ ਰਹੇ

Sunday, Sep 05, 2021 - 02:17 AM (IST)

ਕਾਬੁਲ-ਅਫਗਾਨਿਸਤਾਨ 'ਚ 20 ਸਾਲ ਦੀ ਲੜਾਈ ਦੇ ਆਖਿਰੀ ਪਲਾਂ ਨੂੰ ਥੱਕੇ ਹੋਏ ਤਾਲਿਬਾਨ ਲੜਾਕਿਆਂ ਨੇ ਰਾਤ ਆਸਮਾਨ 'ਤੇ ਨਜ਼ਰ ਰੱਖਦੇ ਹੋਏ ਬਿਤਾਈ ਜਿਸ ਨਾਲ ਸੰਕੇਤ ਮਿਲ ਸਕੇ ਕਿ ਅਮਰੀਕਾ ਕਾਬੁਲ ਤੋਂ ਪੂਰੀ ਤਰ੍ਹਾਂ ਵਾਪਸੀ ਕਰ ਚੁੱਕਿਆ ਹੈ। ਅਮਰੀਕੀ ਜਨਰਲਾਂ ਨੇ ਵੀ ਦੂਰੀ ਤੋਂ ਇਸ ਮਕਸੱਦ ਨਾਲ ਵੀਡੀਓ ਸਕਰੀਨ 'ਤੇ ਨਜ਼ਰ ਬਣਾਏ ਰੱਖੀ। ਅਮਰੀਕਾ ਦੇ ਆਖਿਰੀ ਜਹਾਜ਼ ਦੇ ਉਡਾਣ ਭਰਨ ਦੇ ਨਾਲ ਇਹ ਜੰਗ ਖਤਮ ਹੋ ਗਈ। ਹੁਣ ਜਿਹੜੇ ਲੋਕ ਫਸੇ ਹੋਏ ਹਨ ਉਨ੍ਹਾਂ ਨੂੰ ਹੁਣ ਭਵਿੱਖ ਨੂੰ ਲੈ ਕੇ ਡਰ ਹੈ।

ਇਹ ਵੀ ਪੜ੍ਹੋ : ਫਿਲੀਪੀਨ ਨੇ ਭਾਰਤ ਤੇ 9 ਹੋਰ ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾਈ

ਇਹ ਡਰ ਤਾਲਿਬਾਨ ਦੀ ਕਰੂਰਤਾ ਅਤੇ ਮਹਿਲਾਵਾਂ ਦੇ ਦਮਨ ਇਤਿਹਾਸ ਨੂੰ ਲੈ ਕੇ ਹੈ। ਦੁਨੀਆਭਰ 'ਚ ਹਜ਼ਾਰਾਂ ਅਮਰੀਕੀ ਅਧਿਕਾਰੀ ਅਤੇ ਅਫਗਾਨ ਸ਼ਰਨਾਰਥੀਆਂ ਦੀ ਮਦਦ 'ਚ ਲੱਗੇ ਹਨ ਪਰ ਹੁਣ ਵੀ ਸ਼ਾਂਤੀ ਨਹੀਂ ਹੈ। ਕਾਬੁਲ 'ਚ ਏ.ਪੀ. ਦੇ ਪੱਤਰਕਾਰਾਂ ਨੇ ਜੋ ਦੇਖਿਆ ਅਤੇ ਲੋਕਾਂ ਨੇ ਇੰਟਰਵਿਊ 'ਚ ਜੋ ਦੱਸਿਆ ਉਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਜੰਗ ਕਰੂਰਤਾ, ਲੰਬੇ ਸਮੇਂ ਤੱਕ ਦੀਆਂ ਲੰਬੀ ਪੀੜਾ ਨਾਲ ਖਤਮ ਹੋਈ। ਦੋ ਦਹਾਕਿਆਂ ਤੋਂ ਦੋਵਾਂ ਪਾਸਿਓਂ ਲੋਕਾਂ ਦਾ ਇਕ ਹੀ ਮਕੱਸਦ ਸੀ। ਅਮਰੀਕਾ ਅਤੇ ਤਾਲਿਬਾਨ ਦੋਵੇਂ ਹੀ ਚਾਹੁੰਦੇ ਸਨ ਕਿ ਅਮਰੀਕਾ ਅਫਗਾਨਿਸਤਾਨ ਤੋਂ ਬਾਹਰ ਹੋ ਜਾਵੇ। ਦੋਵਾਂ ਹੀ ਪੱਖਾਂ ਲਈ 24 ਘੰਟੇ ਬਹੁਤ ਮਹੱਤਵ ਵਾਲੇ ਸਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News