ਕੈਨੇਡਾ 'ਚ ਪੱਤਰਕਾਰ ਨੂੰ ਅੱਤਵਾਦ ਬਾਰੇ ਸਵਾਲ ਪੁੱਛਣਾ ਪਿਆ ਮਹਿੰਗਾ, ਪੁਲਸ ਨੇ ਕੀਤਾ ਗ੍ਰਿਫ਼ਤਾਰ

Tuesday, Jan 09, 2024 - 09:32 PM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲੋਕਪ੍ਰਿਯਤਾ ਦਿਨੋਂ-ਦਿਨ ਘਟਦੀ ਜਾ ਰਹੀ ਹੈ। ਇਸ ਦੌਰਾਨ ਕੈਨੇਡਾ ਦੀ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਤੋਂ ਜਦੋਂ ਇਕ ਪੱਤਰਕਾਰ ਨੇ ਅੱਤਵਾਦ ਬਾਰੇ ਇਕ ਸਵਾਲ ਪੁੱਛਿਆ ਤਾਂ ਪੁਲਸ ਨੇ ਉਸ ਪੱਤਰਕਾਰ ਨੂੰ ਗ੍ਰਿਫ਼ਤਾਰ ਕਰ ਲਿਆ। 

ਇਹ ਪੱਤਰਕਾਰ ਡੇਵਿਡ ਮੈਨਜ਼ੀਜ਼ ਦੱਸਿਆ ਜਾ ਰਿਹਾ ਹੈ, ਜੋ ਕਿ 'ਰਿਬੈਲ ਨਿਊਜ਼' ਚੈਨਲ ਲਈ ਕੰਮ ਕਰਦਾ ਹੈ। ਰਿਚਮੰਡ ਹਿੱਲ ਵਿਖੇ ਇਕ ਸਮਾਰਕ ਸੇਵਾ ਦੌਰਾਨ ਡੇਵਿਡ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਸ ਨੇ ਸਰਵਜਨਿਕ ਤੌਰ 'ਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਤੋਂ ਇਸਲਾਮਿਕ ਅੱਤਵਾਦ ਬਾਰੇ ਇਕ ਸਵਾਲ ਪੁੱਛਿਆ ਸੀ। 

ਇਹ ਵੀ ਪੜ੍ਹੋ- ਮੈਡੀਕਲ ਪ੍ਰੀਖਿਆ ਦੇਣ ਗਈ ਪ੍ਰੀਖਿਆਰਥੀ ਦੀ ਚੈਕਿੰਗ ਦੌਰਾਨ ਜੋ ਹੋਇਆ, ਸਭ ਰਹਿ ਗਏ ਹੈਰਾਨ, ਦੇਖੋ ਵੀਡੀਓ

ਉਸ ਨੇ ਪੁੱਛਿਆ ਸੀ ਕਿ ਸਰਕਾਰ ਨੇ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਪਸ ਨੂੰ ਹਾਲੇ ਤੱਕ ਅੱਤਵਾਦੀ ਕਿਉਂ ਨਹੀਂ ਐਲਾਨਿਆ। ਇਸ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੁਲਸ ਵਾਲਿਆਂ ਨੇ ਉਸ ਦੀ ਗ੍ਰਿਫ਼ਤਾਰੀ ਦਾ ਕਾਰਨ ਪੁਲਸ ਅਧਿਕਾਰੀ 'ਤੇ ਹਮਲਾ ਕਰਨ ਨੂੰ ਦੱਸਿਆ। ਹਾਲਾਂਕਿ ਰਿਬੈਲ ਨਿਊਜ਼ ਵੱਲੋਂ ਜਾਰੀ ਕੀਤੀ ਗਈ ਵੀਡੀਓ ਉਹ ਅਜਿਹਾ ਕੁਝ ਵੀ ਕਰਦਾ ਨਹੀਂ ਦਿਖ ਰਿਹਾ। ਪੁੱਛੇ ਗਏ ਸਵਾਲ ਦਾ ਕ੍ਰਿਸਟੀਆ ਨੇ ਕੋਈ ਜਵਾਬ ਨਹੀਂ ਦਿੱਤਾ, ਸਗੋਂ ਪੁਲਸ ਅਧਿਕਾਰੀ ਹੀ ਉਨ੍ਹਾਂ ਨਾਲ ਉਲਝ ਗਏ। ਹਾਲਾਂਕਿ ਕੁਝ ਹੀ ਦੇਰ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ। 

 

ਕੈਨੇਡਾ ਦੇ ਵਿਰੋਧੀ ਦਲ ਦੇ ਆਗੂ ਪਿਅਰੇ ਪੋਇਲਿਵਰੇ ਨੇ ਪ੍ਰੈੱਸ ਦੀ ਆਜ਼ਾਦੀ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਦੇਸ਼ ਦੀ ਪ੍ਰੈੱਸ ਨਾਲ ਹੋਏ ਇਸ ਵਿਵਹਾਰ 'ਤੇ ਹੈਰਾਨੀ ਪ੍ਰਗਟਾਈ ਹੈ, ਜਦ ਕਿ ਐਲਨ ਮਸਕ ਨੇ ਵੀ ਪੁਲਸ ਅਧਿਕਾਰੀਆਂ ਦੇ ਇਸ ਵਤੀਰੇ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। 

ਇਹ ਵੀ ਪੜ੍ਹੋ- USA 'ਚ ਵੀ ਦਿਖੇਗਾ ਪ੍ਰਾਣ-ਪ੍ਰਤਿਸ਼ਠਾ ਸਮਾਰੋਹ, NY ਦੇ ਟਾਈਮਸ ਸਕੁਏਅਰ 'ਤੇ ਕੀਤਾ ਜਾਵੇਗਾ 'Live Telecast'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News