ਨਦੀ ''ਚ ਫਸੇ ਵਿਅਕਤੀ ਦੀ ਮਦਦ ਅੱਗੇ ਆਇਆ ਓਰਾਂਗੁਟੇਨ, (ਤਸਵੀਰ ਵਾਇਰਲ)

Saturday, Feb 08, 2020 - 08:45 PM (IST)

ਨਦੀ ''ਚ ਫਸੇ ਵਿਅਕਤੀ ਦੀ ਮਦਦ ਅੱਗੇ ਆਇਆ ਓਰਾਂਗੁਟੇਨ, (ਤਸਵੀਰ ਵਾਇਰਲ)

ਲੰਡਨ (ਏਜੰਸੀ)- ਸੋਸ਼ਲ ਮੀਡੀਆ 'ਤੇ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਨਦੀ 'ਚ ਫਸੇ ਇਕ ਵਿਅਕਤੀ ਦੀ ਮਦਦ ਲਈ ਓਰਾਂਗੁਟੇਨ ਨੇ ਹੱਥ ਵਧਾਇਆ। ਬੋਰਨੀਓ ਵਿਚ ਇਕ ਵਨ ਖੇਤਰ ਵਿਚ ਇਹ ਤਸਵੀਰ ਖਿੱਚੀ ਗਈ ਸੀ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਆਦਮੀ ਇਲਾਕੇ ਵਿਚ ਰਹਿਣ ਵਾਲੇ ਵਾਨਰਾਂ ਦੀ ਰੱਖਿਆ ਲਈ ਨਦੀ ਵਿਚ ਸੱਪਾਂ ਦੀ ਭਾਲ ਲਈ ਉਤਰ ਗਿਆ ਸੀ। ਉਹ ਕਮਰ ਤੱਕ ਚਿੱਕੜ ਵਿਚ ਫੱਸਿਆ ਹੋਇਆ ਸੀ। ਉਸੇ ਵੇਲੇ ਓਰਾਂਗੁਟੇਨ ਉਥੇ ਆਇਆ ਅਤੇ ਉਸ ਨੇ ਉਸ ਵਿਅਕਤੀ ਨੂੰ ਨਦੀ ਵਿਚੋਂ ਕੱਢਣ ਲਈ ਮਦਦ ਦਾ ਹੱਥ ਅੱਗੇ ਵਧਾਇਆ। ਇਸ ਪਲ ਨੂੰ ਅਨਿਲ ਪ੍ਰਭਾਕਰ ਨੇ ਆਪਣੇ ਕੈਮਰੇ ਵਿਚ ਕੈਦ ਕਰ ਲਿਆ, ਜੋ ਦੋਸਤਾਂ ਦੇ ਨਾਲ ਸਫਾਰੀ 'ਤੇ ਸਨ।

ਪ੍ਰਭਾਕਰ ਨੂੰ ਬਾਅਦ ਵਿਚ ਪਤਾ ਲੱਗਾ ਕਿ ਉਹ ਅਨਾਮ ਵਿਅਕਤੀ ਬੋਰਨੀਓ ਓਰਾਂਗੁਟੇਨ ਸਰਵਾਈਕਲ ਫਾਊਂਡੇਸ਼ਨ ਲਈ ਕੰਮ ਕਰਦਾ ਹੈ। ਇਹ ਸੰਗਠਨ ਲੁਪਤ ਹੋ ਚੁੱਕੀਆਂ ਪ੍ਰਜਾਤੀਆਂ ਦੀ ਰੱਖਿਆ ਲਈ ਕੰਮ ਕਰਦਾ ਹੈ। ਫਾਊਂਡੇਸ਼ਨ ਨੇ ਵੀਰਵਾਰ ਨੂੰ ਫੇਸਬੁੱਕ 'ਤੇ ਇਸ ਤਸਵੀਰ ਨੂੰ ਸਾਂਝਾ ਕੀਤਾ, ਜਿਸ 'ਤੇ ਕਈ ਲੋਕਾਂ ਨੇ ਤਾਰੀਫ ਕਰਦੇ ਹੋਏ ਕੁਮੈਂਟ ਕੀਤਾ। ਇਕ ਵਿਅਕਤੀ ਨੇ ਕੁਮੈਂਟ ਸੈਕਸ਼ਨ ਵਿਚ ਲਿਖਿਆ- ਇਥੇ ਮੈਨੂੰ ਤੁਹਾਡੀ ਮਦਦ ਕਰਨ ਦਿਓ, ਇੰਨਾ ਪਿਆਰਾ...। ਇਕ ਹੋਰ ਨੇ ਲਿਖਿਆ- ਬਹੁਤ ਵਧੀਆ, ਇੰਨਾ ਸ਼ਾਨਦਾਰ ਨਜ਼ਾਰਾ ਹੈ। ਮੈਟਰੋ ਨਿਊਜ਼ ਮੁਤਾਬਕ ਪ੍ਰਭਾਕਰ ਨੇ ਖੁਲਾਸਾ ਕੀਤਾ ਕਿ ਆਦਮੀ ਨੇ ਅਸਲ ਵਿਚ ਓਰਾਂਗੁਟੇਨ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਇਕ ਜੰਗਲੀ ਜਾਨਵਰ ਹੈ।

ਕਿਸੇ ਨੇ ਉਸ ਨੂੰ ਦੱਸਿਆ ਸੀ ਕਿ ਨਦੀ ਵਿਚ ਇਕ ਸੱਪ ਸੀ। ਵਾਰਡਨ ਉਥੇ ਗਿਆ ਅਤੇ ਝਾੜੀਆਂ ਨੂੰ ਸਾਫ ਕਰ ਰਿਹਾ ਸੀ। ਉਸੇ ਵੇਲੇ ਉਥੇ ਇਕ ਵਨਮਾਨੁਸ਼ ਕੰਢੇ 'ਤੇ ਆ ਪੁੱਜਾ ਅਤੇ ਦੇਖ ਰਿਹਾ ਸੀ ਕਿ ਉਹ ਵਿਅਕਤੀ ਕੀ ਕਰ ਰਿਹਾ ਹੈ। ਉਹ ਫਿਰ ਨੇੜੇ ਆਇਆ ਅਤੇ ਉਸ ਨੇ ਆਪਣਾ ਹੱਥ ਅੱਗੇ ਵਧਾ ਦਿੱਤਾ। ਇਸ ਤੋਂ ਬਾਅਦ ਵਾਰਡਨ ਉਥੋਂ ਚਲਾ ਗਿਆ। ਮੈਂ ਉਸ ਨੂੰ ਬਾਅਦ ਵਿਚ ਪੁੱਛਿਆ ਕਿ ਉਸ ਨੇ ਓਰਾਂਗੁਟੇਨ ਦੀ ਮਦਦ ਕਿਉਂ ਨਹੀਂ ਲਈ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਇਕ ਜੰਗਲੀ ਜਾਨਵਰ ਸੀ, ਜਿਸ ਤੋਂ ਅਸੀਂ ਜਾਣੂੰ ਸੀ।


author

Sunny Mehra

Content Editor

Related News