ਜਾਪਾਨ ’ਚ ਬਰਡ ਫਲੂ ਦਾ ਕਹਿਰ, 3 ਲੱਖ ਤੋਂ ਵੱਧ ਮੁਰਗੀਆਂ ਨੂੰ ਮਾਰਿਆ ਜਾਵੇਗਾ

Monday, Dec 05, 2022 - 03:36 PM (IST)

ਟੋਕੀਓ- ਬਰਡ ਫਲੂ ਦੇ ਕਹਿਰ ਕਾਰਨ ਜਾਪਾਨ ਦੇ ਕੇਂਦਰੀ ਆਈਚੀ ਪ੍ਰੀਫੈਕਚਰ ਫਾਰਮ 'ਚ ਲਗਭਗ 310,000 ਮੁਰਗੀਆਂ ਨੂੰ ਮਾਰਿਆ ਜਾਵੇਗਾ, ਕਿਓਡੋ ਨਿਊਜ਼ ਏਜੰਸੀ ਨੇ ਜਾਣਕਾਰੀ ਦਿੱਤੀ ਹੈ।ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ 11 ਸਾਲਾਂ 'ਚ ਅਜਿਹਾ ਪਹਿਲਾ ਕਹਿਰ ਹੈ। ਐਤਵਾਰ ਨੂੰ ਆਈਚੀ 'ਚ ਇਕ ਫਾਰਮ ਵਿਚ ਕਰਮਚਾਰੀਆਂ ਨੇ ਮਰੇ ਹੋਏ ਮੁਰਗੀਆਂ ਦੀ ਇਕ ਅਸਾਧਾਰਨ ਤੌਰ 'ਤੇ ਵੱਡੀ ਗਿਣਤੀ ਨੂੰ ਲੱਭਿਆ। ਮਰੇ ਹੋਏ 13 ਮੁਰਗੀਆਂ 'ਚੋਂ ਛੇ ਬਰਡ ਫਲੂ ਤੋਂ ਪੀੜਤ ਪਾਏ ਗਏ ਹਨ।

ਇਹ ਵੀ ਪੜ੍ਹੋ- ਪਾਕਿ 'ਚ ਸ਼ੇਰ-ਏ-ਪੰਜਾਬ ਦੀ ਜੱਦੀ ਹਵੇਲੀ ਦੀ ਹਾਲਤ ਖ਼ਸਤਾ, ਨਾ ਹੀ ਬੁੱਤ ਸੁਰੱਖਿਅਤ

ਏਜੰਸੀ ਮੁਤਾਬਕ ਬਰਡ ਫਲੂ ਦੇ ਕਹਿਰ ਦੇ ਦੌਰਾਨ ਕਾਗੋਸ਼ੀਮਾ ਦੇ ਪ੍ਰੀਫ਼ੈਕਚਰ ਵਿਚ ਹੋਰ 34,000 ਮੁਰਗੀਆਂ ਨੂੰ ਮਾਰਿਆ ਗਿਆ ਸੀ। ਪਿਛਲੇ ਹਫ਼ਤਿਆਂ 'ਚ ਜਾਪਾਨ ਨੇ ਓਕਾਯਾਮਾ, ਕਾਗਾਵਾ, ਮਿਆਗੀ, ਅਓਮੋਰੀ, ਵਾਕਾਯਾਮਾ, ਟੋਟੋਰੀ, ਕਾਗੋਸ਼ੀਮਾ ਦੇ ਨਾਲ-ਨਾਲ ਹੋਕਾਈਡੋ ਟਾਪੂ ਦੇ ਪ੍ਰੀਫ਼ੈਕਚਰ 'ਚ ਬਰਡ ਫਲੂ ਦਾ ਕਹਿਰ ਦੇਖਣ ਨੂੰ ਮਿਲਿਆ। ਕੁੱਲ ਮਿਲਾ ਕੇ 28 ਅਕਤੂਬਰ ਨੂੰ ਸੀਜ਼ਨ ਦੇ ਪਹਿਲੇ ਕਹਿਰ ਤੋਂ ਬਾਅਦ ਦੇਸ਼ 'ਚ ਲਗਭਗ 3.3 ਮਿਲੀਅਨ ਮੁਰਗੀਆਂ ਨੂੰ ਮਾਰਿਆ ਗਿਆ ਹੈ।


Shivani Bassan

Content Editor

Related News