ਸਾਬਕਾ ਪਲੇਅਬੁਆਏ ਮਾਡਲ ਨੇ ਟਰੰਪ ਦੇ ਚੋਟੀ ਦੇ ਡੋਨਰ ਕੋਲੋਂ ਮੰਗੇ 2 ਲੱਖ ਡਾਲਰ

08/02/2018 8:35:33 AM

ਲਾਸ ਏਂਜਲਸ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਚੰਦਾ ਇਕੱਠਾ ਕਰਨ ਵਾਲੇ ਚੋਟੀ ਦੇ ਅਹੁਦੇਦਾਰ ਨਾਲ ਪ੍ਰੇਮ ਸਬੰਧਾਂ ਦਾ ਦਾਅਵਾ ਕਰਨ ਵਾਲੀ 'ਪਲੇਅਬੁਆਏ' ਦੀ ਸਾਬਕਾ ਮਾਡਲ ਨੇ ਸਮਝੌਤੇ ਵਿਚ ਤੈਅ 16 ਲੱਖ ਡਾਲਰ ਤੋਂ ਇਲਾਵਾ 2,00,000 ਡਾਲਰ ਦੀ ਵਾਧੂ ਰਕਮ ਦੀ ਮੰਗ ਕੀਤੀ ਹੈ। 
ਸ਼ੇਰਾ ਬੇਕਾਰਡ ਨੇ ਅਧਿਕਾਰੀ ਐਲਿਯੋਰਟ ਬਰਾਇਡੀ, ਆਪਣੇ ਸਾਬਕਾ ਵਕੀਲ ਕੀਥ ਡੇਵਿਡਸਨ ਅਤੇ ਪੋਰਨ ਅਭਿਨੇਤਰੀ ਸਟਰਾਮੀ ਡੈਨੀਅਲਸ ਦੇ ਵਕੀਲ ਮਾਈਕਲ ਅਵੇਨਤੀ ਵਿਰੁੱਧ ਇਸ ਮਹੀਨੇ ਸੀਲਬੰਦ ਮੁਕੱਦਮਾ ਦਾਇਰ ਕੀਤਾ ਹੈ। ਕਈ ਅਖਬਾਰ ਸੰਗਠਨਾਂ ਨੇ ਮੁਕੱਦਮੇ ਨੂੰ ਜਨਤਕ ਕਰਨ ਦੀ ਮੰਗ ਕੀਤੀ ਸੀ, ਜਿਸ ਦੇ ਮਗਰੋਂ ਮੰਗਲਵਾਰ ਇਸ ਦੀ ਸੋਧੀ ਹੋਈ ਕਾਪੀ ਜਾਰੀ ਕੀਤੀ ਗਈ। 
ਅਦਾਲਤ ਦੇ ਦਸਤਾਵੇਜ਼ਾਂ ਅਨੁਸਾਰ ਬੇਕਾਰਡ ਅਤੇ ਬਰਾਇਡੀ ਵਿਚਾਲੇ ਪ੍ਰੇਮ ਸਬੰਧ ਸਨ, ਜਿਨ੍ਹਾਂ ਕਾਰਨ ਬੇਕਾਰਡ ਗਰਭਵਤੀ ਹੋ ਗਈ। ਬਾਅਦ ਵਿਚ ਇਕ ਖੁਫੀਆ ਸਮਝੌਤੇ ਤਹਿਤ ਬਰਾਇਡੀ ਉਸ ਨੂੰ 16 ਲੱਖ ਡਾਲਰ ਦੇਣ 'ਤੇ ਰਾਜ਼ੀ ਹੋ ਗਿਆ। ਮੁਕੱਦਮੇ ਅਨੁਸਾਰ 2 ਕਿਸ਼ਤਾਂ ਮਗਰੋਂ ਬਰਾਇਡੀ ਨੇ ਰੁਪਏ ਦੇਣੇ ਬੰਦ ਕਰ ਦਿੱਤੇ ਅਤੇ ਦੋਸ਼ ਲਾਇਆ ਕਿ ਸਮਝੌਤੇ ਦੀ ਉਲੰਘਣਾ ਕੀਤੀ ਗਈ, ਕਿਉਂਕਿ ਡੇਵਿਡਸਨ ਨੇ ਖੁਫੀਆ ਸਮਝੌਤੇ ਦੀਆਂ ਜਾਣਕਾਰੀਆਂ 'ਤੇ ਅਵੇਨਤੀ ਨਾਲ ਚਰਚਾ ਕੀਤੀ। ਬੇਕਾਰਡ ਨੇ ਦੋਸ਼ ਲਾਇਆ ਕਿ ਬਰਾਇਡੀ ਵਲੋਂ ਪੈਸੇ ਦੇਣ ਤੋਂ ਨਾਂਹ ਕਰਨੀ ਵੀ ਸਮਝੌਤੇ ਦੀ ਉਲੰਘਣਾ ਹੈ।


Related News