ਜਾਰਜੀਆ ’ਚ ਮਿਲਿਆ ਕੋਰੋਨਾ ਦੇ ਨਵੇਂ ਰੂਪ ਦਾ ਪਹਿਲਾ ਮਾਮਲਾ
Wednesday, Jan 06, 2021 - 10:30 PM (IST)
ਵਾਸ਼ਿੰਗਟਨ-ਅਮਰੀਕਾ ਦੇ ਜਾਰਜੀਆ ਸੂਬੇ ’ਚ ਬ੍ਰਿਟੇਨ ਦੇ ਲੱਭੇ ਗਏ ਕੋਰੋਨਾ ਵਾਇਰਸ ਮਹਾਮਾਰੀ ਦੇ ਨਵੇਂ ਰੂਪ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਹੈ। ਸੂਬੇ ’ਚ ਜਨਤਕ ਸਿਹਤ ਵਿਭਾਗ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਕਿ ਜਾਰਜੀਆ ’ਚ ਇਕ ਫਾਰਮੈਸੀ ਵੱਲੋਂ ਇਕ ਵਪਾਰਕ ਲੈਬੋਟਰੀ ਨੂੰ ਭੇਜੇ ਗਏ ਨਮੂਨੇ ਦੇ ਵਿਸ਼ਲੇਸ਼ਣ ਦੌਰਾਨ ਬ੍ਰਿਟੇਨ ਅਤੇ ਹੋਰ ਦੇਸ਼ਾਂ ’ਚ ਲੱਭੇ ਗਏ ਕੋਰੋਨਾ ਵਾਇਰਸ ਦੇ ਨਵੇਂ ਰੂਪ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ -ਜਾਰਜੀਆ ਚੋਣਾਂ : ਜੋ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਸੈਨੇਟ ’ਤੇ ਕਟੰਰੋਲ ਦੀ ਰਾਹ ’ਚ
ਵਿਭਾਗ ਨੇ ਦੱਸਿਆ ਕਿ ਇਨਫੈਕਟਿਡ 18 ਸਾਲਾਂ ਨੌਜਵਾਨ ਹੈ, ਉਸ ਦਾ ਕੋਈ ਯਾਤਰਾ ਦਾ ਇਤਿਹਾਸ ਨਹੀਂ ਹੈ ਅਤੇ ਉਹ ਘਰ ’ਚ ਆਈਸੋਲੇਟ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਇਸ ਨੌਜਵਾਨ ਦੇ ਸੰਪਰਕ ’ਚ ਆਏ ਕਰੀਬੀਆਂ ਦੀ ਪਛਾਣ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਕੋਰੋਨਾ ਦੇ ਨਵੇਂ ਰੂਪ ਦਾ ਪ੍ਰੀਖਣ ਕੀਤਾ ਜਾਵੇਗਾ। ਨਿਊਯਾਰਕ ਸੂਬੇ ’ਚ ਬ੍ਰਿਟੇਨ ਕੋਰੋਨਾ ਦੇ ਨਵੇਂ ਰੂਪ ਪਾਏ ਜਾਣ ਦੇ ਠੀਕ ਇਕ ਦਿਨ ਬਾਅਦ ਜਾਰਜੀਆ ਸੂਬੇ ’ਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਕੋਲੋਰਾਡੋ ਅਤੇ ਕੈਲੀਫੋਰਨੀਆ ’ਚ ਵੀ ਅਜਿਹੇ ਮਾਮਲੇ ਪਾਏ ਗਏ ਹਨ।
ਇਹ ਵੀ ਪੜ੍ਹੋ -ਬ੍ਰਿਟੇਨ : ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਲੱਗ ਸਕਦੈ ਭਾਰੀ ਜੁਰਮਾਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।