ਪੂਰੇ ਯੂਰਪ ’ਚ ਫੈਲ ਸਕਦਾ ਹੈ ਕੈਨੇਡਾ ’ਚ ਲੱਗੀ ਅੱਗ ਦਾ ਧੂੰਆਂ, ਨਾਰਵੇ ਆਇਆ ਲਪੇਟ ’ਚ

Sunday, Jun 11, 2023 - 11:19 AM (IST)

ਪੂਰੇ ਯੂਰਪ ’ਚ ਫੈਲ ਸਕਦਾ ਹੈ ਕੈਨੇਡਾ ’ਚ ਲੱਗੀ ਅੱਗ ਦਾ ਧੂੰਆਂ, ਨਾਰਵੇ ਆਇਆ ਲਪੇਟ ’ਚ

ਜਲੰਧਰ (ਇੰਟ.)- ਕੈਨੇਡਾ ਦੇ ਜੰਗਲਾਂ ਦੀ ਅੱਗ ਨੇ 1 ਹਜ਼ਾਰ ਕਿਲੋਮੀਟਰ ਦੂਰ ਅਮਰੀਕਾ ਦੇ ਕਈ ਸ਼ਹਿਰਾਂ ਦੇ ਨਾਲ-ਨਾਲ ਨਿਊਯਾਰਕ, ਵਾਸ਼ਿੰਗਟਨ ਵਰਗੇ ਸ਼ਹਿਰਾਂ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਇਸ ਤੋਂ ਬਾਅਦ ਵੀ ਜੰਗਲਾਂ ਦੀ ਅੱਗ ਦਾ ਧੂੰਆਂ ਨਹੀਂ ਰੁਕਿਆ ਹੈ। ਕੈਨੇਡਾ ਦੇ ਜੰਗਲਾਂ ਦੀ ਅੱਗ ਦਾ ਇਹ ਧੂੰਆਂ ਉੱਤਰੀ ਯੂਰਪੀ ਦੇਸ਼ ਨਾਰਵੇ ਤੱਕ ਪਹੁੰਚ ਗਿਆ ਹੈ। ਜੰਗਲ ਦੀ ਅੱਗ ਹੁਣ ਤੱਕ ਕੈਨੇਡਾ ਵਿਚ ਲਗਭਗ 45 ਹਜ਼ਾਰ ਵਰਗ ਕਿਲੋਮੀਟਰ ਜ਼ਮੀਨ ਨੂੰ ਨਸ਼ਟ ਕਰ ਦਿੱਤਾ ਹੈ।

10 ਨਵੀਆਂ ਥਾਵਾਂ ’ਤੇ ਅੱਗ ਲੱਗਣ ਦੀ ਸੂਚਨਾ

ਅੱਗ ਨੇ ਕੈਨੇਡਾ ਦੇ ਨਾਲ-ਨਾਲ ਅਮਰੀਕਾ ਦੇ ਕਈ ਹਿੱਸਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਸੀ.ਐੱਨ.ਐੱਨ. ਨੇ ਨਾਰਵੇ ਵਿਚ ਕਲਾਈਮੇਟ ਐਂਡ ਐਨਵਾਇਰਮੈਂਟ ਰਿਸਰਚ ਇੰਸਟੀਚਿਊਟ (ਐੱਨ.ਆਈ.ਐੱਲ.ਯੂ.) ਦੇ ਵਿਗਿਆਨੀਆਂ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਕੈਨੇਡਾ ਤੋਂ ਗ੍ਰੀਨਲੈਂਡ, ਆਈਸਲੈਂਡ ’ਚ ਧੂੰਏ ਦੇ ਗੁਬਾਰ ਫੈਲ ਗਏ ਅਤੇ ਨਾਰਵੇ ਵਿਚ ਆਪਣਾ ਰਸਤਾ ਬਣਾ ਲਿਆ। ਕੌਮਾਂਤਰੀ ਮੀਡੀਆ ਰਿਪੋਰਟਾਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਇਹ ਧੂੰਆਂ ਪੂਰੇ ਯੂਰਪ ’ਚ ਫੈਲਣ ਦੀ ਸੰਭਾਵਨਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਹੁਣ ਨਹੀਂ ਕੱਢੇ ਜਾਣਗੇ 700 ਭਾਰਤੀ ਵਿਦਿਆਰਥੀ, ਸਰਕਾਰ ਨੇ ਟਾਲਿਆ ਵਾਪਸ ਭੇਜਣ ਦਾ ਫ਼ੈਸਲਾ

ਹਾਲਾਂਕਿ ਜੰਗਲ ਦੇ ਅੱਗ ਦੇ ਧੂੰਏ ਲਈ ਲੰਬੀ ਦੂਰੀ ਤਕ ਆਉਣਾ ਅਸਧਾਰਨ ਨਹੀਂ ਹੈ। ਵਿਗਿਆਨੀ ਨੇ ਦੱਸਿਆ ਕਿ ਕੈਨੇਡਾ ਵਿਚ ਜੰਗਲ ਦੀ ਅੱਗ ਤੋਂ ਨਿਕਲਣ ਵਾਲਾ ਧੂੰਆਂ ਉਚਾਈ 'ਤੇ ਪਾਇਆ ਜਾਂਦਾ ਹੈ ਅਤੇ ਇਹ ਵਾਯੂ ਮੰਡਲ ਵਿਚ ਲੰਬੇ ਸਮੇਂ ਤੱਕ ਰਹਿੰਦਾ ਹੈ। 2020 ਵਿਚ ਆਰਕਟਿਕ ਸਰਕਲ ਦੇ ਅੰਦਰ ਸਥਿਤ ਇਕ ਨਾਰਵੇਈ ਟਾਪੂ ਸਵਾਲਬਾਰਡ ਵਿਚ ਕੈਲੀਫੋਰਨੀਆ ਦੇ ਰਿਕਾਰਡ ਤੋੜਨ ਵਾਲੀ ਜੰਗਲੀ ਅੱਗ ਤੋਂ ਧੂੰਏਂ ਦਾ ਪਤਾ ਲੱਗਿਆ ਸੀ। ਇਸ ਦੌਰਾਨ ਕੈਨੇਡੀਅਨ ਅਧਿਕਾਰੀਆਂ ਨੇ ਪਿਛਲੇ ਸ਼ੁੱਕਰਵਾਰ ਨੂੰ 10 ਨਵੇਂ ਸਥਾਨਾਂ ’ਤੇ ਅੱਗ ਦੀ ਰਿਪੋਰਟ ਦਿੱਤੀ ਹੈ, ਜਿਸ ਨਾਲ ਕੁੱਲ ਗਿਣਤੀ 2,405 ਹੋ ਗਈ। ਸ਼ੁੱਕਰਵਾਰ ਨੂੰ 234 ’ਚੋਂ 89 ਥਾਵਾਂ ’ਤੇ ਅੱਗ ’ਤੇ ਕਾਬੂ ਪਾਇਆ ਗਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਿਦਓ ਰਾਏ।


author

Vandana

Content Editor

Related News