ਵੋਬਰਨ ਸਫਾਰੀ ਪਾਰਕ ’ਚ ਲੱਗੀ ਭਿਆਨਕ ਅੱਗ, 13 ਬਾਂਦਰਾਂ ਦੀ ਮੌਤ
Tuesday, Jan 02, 2018 - 04:13 PM (IST)

ਲੰਡਨ (ਏਜੰਸੀ)- ਬਰਤਾਨੀਆ ਦੇ ਇਕ ਚਿੜੀਆਘਰ ਵਿਚ ਭਿਆਨਕ ਅੱਗ ਲਗ ਗਈ, ਜਿਸ ਕਾਰਨ ਤਕਰੀਬਨ 13 ਬਾਂਦਰਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਾਰਕ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਬੈਡਫੋਰਡਸ਼ਾਇਰ ਵਿਖੇ ਸਥਿਤ ਵੋਬਰਨ ਸਫਾਰੀ ਪਾਰਕ ਵਿਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ, ਜਿਸ ਕਾਰਨ 13 ਪਟਾਸ ਬਾਂਦਰਾਂ ਦੀ ਮੌਤ ਹੋ ਗਈ।
ਫਾਇਰ ਬ੍ਰਿਗੇਡ ਦੇ ਮੁਲਾਜ਼ਮ ਤੜਕੇ 2.37 ਵਜੇ ਉਥੇ ਪਹੁੰਚੇ ਅਤੇ ਜਿਸ ਬਿਲਡਿੰਗ ਵਿਚ ਬਾਂਦਰਾਂ ਨੂੰ ਰੱਖਿਆ ਗਿਆ ਸੀ, ਨੂੰ ਬੁਰੀ ਤਰ੍ਹਾਂ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ ਉਦੋਂ ਤੱਕ ਕਾਫੀ ਦੇਰੀ ਹੋ ਗਈ ਸੀ ਅਤੇ ਸਾਰੇ ਪਟਾਸ ਬਾਂਦਰ ਮਾਰੇ ਜਾ ਚੁੱਕੇ ਸਨ।
ਬੈਡਫੋਰਡਸ਼ਾਇਰ ਫਾਇਰ ਬ੍ਰਿਗੇਡ ਅਤੇ ਬਚਾਅ ਸੇਵਾ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਬਿਲਡਿੰਗ 90 ਫੀਸਦੀ ਤੱਕ ਸੜ ਚੁੱਕੀ ਸੀ। ਸਫਾਰੀ ਪਾਰਕ ਦੇ ਬੁਲਾਰੇ ਨੇ ਦੱਸਿਆ ਕਿ ਸਟਾਫ ਅਤੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਪਾਰਕ ਵਿਚ ਕਈ ਜਾਨਵਰਾਂ ਨੂੰ ਸੁਰੱਖਿਅਤ ਬਚਾ ਲਿਆ ਪਰ 13 ਪਟਾਸ ਬਾਂਦਰਾਂ ਨੂੰ ਨਹੀਂ ਬਚਾਇਆ ਜਾ ਸਕਿਆ।