13 ਬੱਚਿਆਂ ਦਾ ਪਿਤਾ ਹੈ ਇਹ ''ਟਿਕਟਾਕ ਸਟਾਰ'', ਕਰ ਚੁੱਕਿਆ 3 ਵਿਆਹ

03/21/2020 10:07:28 PM

ਇਸਲਾਮਾਬਾਦ - ਪਾਕਿਸਤਾਨ ਵਿਚ ਟਿਕਟਾਕ ਵੀਡੀਓ ਬਣਾਉਣ ਵਾਲੇ 13 ਬੱਚਿਆਂ ਦੇ ਪਿਤਾ ਤੋਂ ਆਪਣੇ 2 ਨਾਬਾਲਿਗ ਪੁੱਤਰਾਂ ਦੀ ਕਸਟੱਡੀ ਲਈ ਮਹਿਲਾ ਨੇ ਅਦਾਲਤ ਤੋਂ ਗੁਹਾਰ ਲਾਈ ਹੈ। ਡਾਨ ਅਖਬਾਰ ਦੀ ਇਕ ਰਿਪੋਰਟ ਮੁਤਾਬਕ ਮਹਿਲਾ ਨੇ ਆਪਣੇ ਪਤੀ ਦਾ ਨਾਂ ਟਿਕਟਾਕ ਡੈਡੀ ਰੱਖਿਆ ਹੈ।

ਮਹਿਲਾ ਦਾ ਆਖਣਾ ਹੈ ਕਿ ਉਸ ਦਾ ਪਤੀ ਟਿਕਟਾਕ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਨ ਦਾ ਇੰਨਾ ਆਦੀ ਹੈ ਕਿ ਇਸ ਦੇ ਲਈ ਉਹ ਆਪਣੇ ਦੋਹਾਂ ਬੱਚਿਆਂ ਨੂੰ ਵੀ ਇਸ ਵਿਚ ਨਾਲ ਲਾਈ ਰੱਖਦਾ ਹੈ। ਮਹਿਲਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਪਤੀ ਦਾ ਨਾਂ ਵਹੀਦ ਮੁਰਾਦ ਹੈ। ਉਹ 4 ਵਿਆਹ ਕਰ ਚੁੱਕਿਆ ਹੈ ਅਤੇ ਉਹ ਉਸ ਦੀ ਤੀਜੀ ਪਤਨੀ ਹੈ।

ਇਕ ਦਰਜਨ ਤੋਂ ਜ਼ਿਆਦਾ ਹਨ ਬੱਚੇ
ਮਹਿਲਾ ਮੁਤਾਬਕ ਉਸ ਦੇ ਪਤੀ ਦੇ 13 ਬੱਚੇ ਹਨ ਅਤੇ 4 ਵਿਆਹਾਂ ਤੋਂ ਇਲਾਵਾ ਉਸ ਨੇ ਪਹਿਲਾਂ 2 ਵਿਆਹ ਕੀਤੇ ਸਨ ਪਰ ਦੋਹਾਂ ਤੋਂ ਤਲਾਕ ਲੈ ਲਿਆ ਸੀ। ਪਰਿਵਾਰ ਅਦਾਲਤ ਦੇ ਜੱਜ ਸਮੀਓਲਾਹ ਖਾਨ ਨੇ ਮਹਿਲਾ ਦੀ ਪਟੀਸ਼ਨ ਤੋਂ ਬਾਅਦ ਵਹੀਦ ਮੁਰੀਦ ਨੂੰ ਨੋਟਿਸ ਜਾਰੀ ਕੀਤਾ ਅਤੇ ਉਨ੍ਹਾਂ ਨੂੰ ਅਪ੍ਰੈਲ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਆਦੇਸ਼ ਦਿੱਤਾ।

ਮਹਿਲਾ ਨੇ ਆਪਣੇ ਪਤੀ 'ਤੇ ਦੋਸ਼ ਲਗਾਇਆ ਕਿ ਉਹ ਵਿਆਹ ਕਰਨ ਤੋਂ ਬਾਅਦ ਆਪਣੀਆਂ ਪਤਨੀਆਂ ਅਤੇ ਬੱਚਿਆਂ ਦਾ ਖਿਆਲ ਨਹੀਂ ਰੱਖਦਾ, ਬਲਕਿ ਸਿਰਫ ਉਨ੍ਹਾਂ ਦੀ ਦੇਖ ਭਾਲ ਕਰਦਾ ਹੈ, ਜੋ ਉਸ ਦੀ ਤਰ੍ਹਾਂ ਟਿਕਟਾਕ ਬਣਾਉਂਦੇ ਹਨ। ਮਹਿਲਾ ਨੇ ਆਖਿਆ ਕਿ ਉਸ ਦੇ ਦੋਵੇਂ ਪੁੱਤਰ ਵੀ ਆਪਣੇ ਪਿਤਾ ਦੀ ਤਰ੍ਹਾਂ ਟਿਕਟਾਕ ਵੀਡੀਓ ਬਣਾਉਣ ਲੱਗੇ ਹਨ। ਇਸ ਤੋਂ ਬਾਅਦ ਮਹਿਲਾ ਦੇ ਪਤੀ ਨੇ ਉਨਾਂ ਦੋਹਾਂ ਦੀ ਤਾਲਿਮ ਰੋਕ ਦਿੱਤੀ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਟਿਕਟਾਕ ਵੀਡੀਓ ਬਣਾਉਣ 'ਤੇ ਹੀ ਫੋਕਸ ਕਰਨ ਨੂੰ ਆਖਿਆ।

ਇਸ ਐਕਟਰ ਦੇ ਨਾਂ 'ਤੇ ਰੱਖਿਆ ਹੈ ਆਪਣਾ ਨਾਂ
ਮਹਿਲਾ ਦੇ ਵਕੀਲ ਦਾ ਆਖਣਾ ਹੈ ਕਿ ਉਸ ਦੇ ਪਤੀ ਨੂੰ ਟਿਕਟਾਕ 'ਤੇ 1 ਲੱਖ 14 ਹਜ਼ਾਰ ਲੋਕ ਫਾਲੋ ਕਰਦੇ ਹਨ। ਉਸ ਦਾ ਨਾਂ ਵੀ ਪਾਕਿਸਤਾਨ ਦੇ ਮਸ਼ਹੂਰ ਐਕਟਰ ਅਤੇ ਚਾਕਲੇਟੀ ਹੀਰੋ ਆਖੇ ਜਾਣ ਵਾਲੇ ਵਹੀਦ ਮੁਰੀਦ ਦੇ ਨਾਂ 'ਤੇ ਹੈ। ਮਹਿਲਾ ਨੇ ਆਪਣੀ ਸ਼ਿਕਾਇਤ ਵਿਚ ਅੱਗੇ ਆਖਿਆ ਹੈ ਕਿ ਉਸ ਦਾ ਪਤੀ ਨਾ ਤਾਂ ਮੇਰੀ ਅਤੇ ਨਾ ਹੀ ਬੱਚਿਆਂ ਦੀ ਦੇਖਭਾਲ ਕਰਦਾ ਹੈ। ਮਹਿਲਾ ਨੇ ਦੋਸ਼ ਲਗਾਇਆ ਕਿ ਪਤੀ ਉਸ ਦੇ ਬੱਚਿਆਂ ਨੂੰ ਸਕੂਲ ਭੇਜਣ ਦੌਰਾਨ ਮਾਰਦਾ ਸੀ ਪਰ ਹੁਣ ਉਹ ਆਪਣੇ 2 ਅਤੇ 7 ਸਾਲ ਦੇ ਪੁੱਤਰਾਂ ਨੂੰ ਟਿਕਟਾਕ ਵੀਡੀਓ ਵਿਚ ਐਕਟਿੰਗ ਕਰਨ ਲਈ ਉਸ ਤੋਂ ਦੂਰ ਵੀ ਲੈ ਗਿਆ ਹੈ।

ਟਿਕਟਾਕ ਵੀਡੀਓ ਦੀ ਖਾਤਿਰ ਬੱਚਿਆਂ ਨੂੰ ਕੀਤਾ ਪਡ਼ਾਈ ਤੋਂ ਦੂਰ
ਆਪਣੀ ਪਟੀਸ਼ਨ ਵਿਚ ਮਹਿਲਾ ਨੇ ਆਖਿਆ ਕਿ ਪਤੀ ਨੇ ਦੋਹਾਂ ਪੁੱਤਰਾਂ ਦੀ ਪਡ਼ਾਈ ਟਿਕਟਾਕ ਵੀਡੀਓ ਕਾਰਨ ਰੁਕਾ ਦਿੱਤੀ ਅਤੇ ਉਸ ਦੀ ਕੁਰਾਨ ਦੀ ਸਿੱਖਿਆ ਵੀ ਬੰਦ ਕਰ ਦਿੱਤੀ। ਮਹਿਲਾ ਨੇ ਅਦਾਲਤ ਤੋਂ ਅਪੀਲ ਕੀਤੀ ਕਿ ਉਹ ਪਤੀ ਨੂੰ ਉਸ ਦੀ ਅਤੇ ਬੱਚਿਆਂ ਦੀ ਦੇਖਭਾਲ ਕਰਨ ਦਾ ਆਦੇਸ਼ ਦੇਵੇ ਅਤੇ ਦੋਹਾਂ ਪੁੱਤਰਾਂ ਦੀ ਕਸਟੱਡੀ ਵੀ ਦਿਵਾਵੇ ਤਾਂ ਜੋ ਉਹ ਆਪਣੇ ਪੁੱਤਰਾਂ ਨੂੰ ਸਕੂਲ ਭੇਜ ਸਕੇ।


Khushdeep Jassi

Content Editor

Related News