ਪ੍ਰਸਿੱਧ ਢਾਡੀ ਮਨਦੀਪ ਸਿੰਘ ਹੀਰਾਂਵਾਲੇ ਇਟਲੀ ਪਰਤੇ

01/26/2018 9:51:05 AM

ਮਿਲਾਨ, (ਸਾਬੀ ਚੀਨੀਆ)— ਇਟਲੀ ਰਹਿੰਦੇ ਪੰੰਥ ਦੇ ਮਹਾਨ ਢਾਡੀ ਮਨਦੀਪ ਸਿੰਘ ਹੀਰਾਂ ਵਾਲੇ ਪਿਛਲੇ ਦਿਨੀਂ ਇਟਲੀ ਪਰਤ ਆਏ ਹਨ। ਦੱਸਣਯੋਗ ਹੈ ਕਿ ਭਾਈ ਸਾਹਿਬ ਬੱਚਿਆਂ ਦੇ ਵਿਆਹ ਕਾਰਜਾਂ ਕਰਕੇ ਤਿੰਨ ਮਹੀਨਿਆਂ ਲਈ ਪੰਜਾਬ ਗਏ ਹੋਏ ਸਨ ਤੇ ਉਨ੍ਹਾਂ ਦੀ ਲੜਕੀ ਦੇ ਵਿਆਹ ਤੋਂ ਠੀਕ ਇਕ ਦਿਨ ਪਹਿਲਾਂ ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਇਟਲੀ ਵਾਪਸੀ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਫਿਰ ਤੋਂ ਧਰਮ ਪ੍ਰਚਾਰ ਵਿੱਚ ਜੁਟ ਜਾਣਗੇ । 
ਦੱਸਣਯੋਗ ਹੈ ਕਿ ਢਾਡੀ ਮਨਦੀਪ ਸਿੰਘ ਹੀਰਾਂ ਵਾਲਿਆਂ ਦਾ ਜਥਾ ਯੂਰਪ ਭਰ ਵਿੱਚ ਜਾਣਿਆ-ਪਹਿਚਾਣਿਆ ਜਥਾ ਹੈ, ਜੋ ਇਟਲੀ ਦੇ ਨਾਲ-ਨਾਲ ਯੂਰਪ ਦੇ ਲੱਗਭਗ ਸਾਰੇ ਦੇਸ਼ਾਂ ਸਪੇਨ, ਆਸਟਰੀਆ ਫਰਾਂਸ, ਗਰੀਸ ਅਤੇ ਜਰਮਨੀ ਵਿਖੇ ਰਹਿੰਦੀਆਂ ਸੰਗਤਾਂ ਨੂੰ ਇਤਿਹਾਸ ਸ੍ਰਵਣ ਕਰਵਾਉਂਦੇ ਹਨ।


Related News