ਯੂਰਪੀਨ ਯੂਨੀਅਨ ਫਾਈਜ਼ਰ ਦੀਆਂ ਸੰਭਾਵਿਤ 1.8 ਅਰਬ ਖੁਰਾਕਾਂ ਖਰੀਦਣ 'ਤੇ ਹੋਇਆ ਸਹਿਮਤ
Saturday, May 08, 2021 - 07:30 PM (IST)

ਬ੍ਰਸਲਸ-ਯੂਰਪੀਨ ਯੂਨੀਅਨ ਨੇ 2023 ਤੱਕ ਸੰਭਾਵਿਤ 1.8 ਅਰਬ ਖੁਰਾਕਾਂ ਲਈ ਵੱਡੇ ਇਕਰਾਨਾਮੇ 'ਤੇ ਸਹਿਮਤੀ ਜਤਾਉਂਦੇ ਹੋਏ ਸ਼ਨੀਵਾਰ ਨੂੰ ਫਾਈਜ਼ਰ-ਬਾਇਓਨਟੈੱਕ ਅਤੇ ਉਸ ਦੀ ਕੋਵਿਡ-19 ਟੀਕਾ ਤਕਨਾਲੋਜੀ ਦੇ ਪ੍ਰਤੀ ਆਪਣਾ ਸਮਰਥਨ ਵਧਾ ਦਿੱਤਾ ਹੈ। ਯੂਰਪੀਨ ਯੂਨੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਨੇ ਟਵੀਟ ਕੀਤਾ ਕਿ ਉਨ੍ਹਾਂ ਦੇ ਦਫਤਰ ਨੇ 90 ਕਰੋੜ ਦੀ ਗਾਰੰਟੀਡ ਖੁਰਾਕ ਲਈ ਇਕ ਸਮਝੌਤੇ ਨੂੰ ਅਜੇ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ-ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਇਹ ਸਲਾਹ
ਇਸ ਨਵੇਂ ਸਮਝੌਤੇ ਨੂੰ ਯੂਰਪੀਨ ਯੂਨੀਅਨ ਦੇ ਮੈਂਬਰ ਦੇਸ਼ਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ। ਇਸ ਨਾਲ ਨਾ ਸਿਰਫ ਟੀਕੇ ਦੇ ਉਤਪਾਦਨ ਦਾ ਅਧਿਕਾਰ ਮਿਲੇਗਾ ਸਗੋਂ ਇਹ ਵੀ ਯਕੀਨੀ ਹੋਵੇਗਾ ਕਿ ਸਾਰੀਆਂ ਲੋੜੀਂਦੀਆਂ ਸਮੱਗਰੀਆਂ ਯੂਰਪੀਨ ਯੂਨੀਅਨ ਤੋਂ ਜੁਟਾਈਆਂ ਜਾਣ। ਯੂਰਪੀਨ ਯੂਨੀਅਨ ਕੋਲ ਫਿਲਹਾਲ ਅੱਧਾ ਦਰਜਨ ਕੰਪਨੀਆਂ ਕੰਪਨੀਆਂ ਦੀਆਂ 2.3 ਅਰਬ ਖੁਰਾਕਾਂ ਹਨ। ਕਮਿਸ਼ਨ ਦੀ ਪ੍ਰਧਾਨ ਨੇ ਟਵੀਟ ਕੀਤਾ ਕਿ ਦੂਜੇ ਸਮਝੌਤੇ ਅਤੇ ਹੋਰ ਟੀਕਾ ਤਕਨੋਲਜੀਆਂ 'ਤੇ ਵੀ ਵਿਚਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ-WHO ਨੇ ਚੀਨ ਦੇ ਟੀਕੇ ਦੇ ਐਮਰਜੈਂਸੀ ਇਸਤੇਮਾਲ 'ਤੇ ਫੈਸਲੇ ਨੂੰ ਲੈ ਕੇ ਕਮੇਟੀ ਦਾ ਕੀਤਾ ਗਠਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।