ਬਜ਼ੁਰਗ ਨੇ 11 ਸਾਲ ਦੀ ਕੁੜੀ ਨਾਲ ਰਚਾਇਆ ਵਿਆਹ, ਲੋਕਾਂ ਦਾ ਫੁੱਟਿਆ ਗੁੱਸਾ (ਵੀਡੀਓ)
03/17/2023 2:01:47 PM

ਇੰਟਰਨੈਸ਼ਨਲ ਡੈਸਕ (ਬਿਊਰੋ) ਦੁਨੀਆ ਵਿੱਚ ਨਾਬਾਲਗ ਕੁੜੀਆਂ ਨੂੰ ਜ਼ਬਰਦਸਤੀ ਸ਼ਿਕਾਰ ਬਣਾਉਣ ਲਈ ਅਕਸਰ ਨਵੇਂ ਤਰੀਕੇ ਤਿਆਰ ਕੀਤੇ ਜਾਂਦੇ ਹਨ। ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ 'ਚ ਛੋਟੀਆਂ-ਛੋਟੀਆਂ ਬੱਚੀਆਂ ਦੇ ਵਿਆਹ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹੇ ਹਨ। ਇਸ ਵਾਰ ਨਾਈਜੀਰੀਆ ਦੇ ਇਕ ਬਜ਼ੁਰਗ ਨੇ 11 ਸਾਲ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਹੈ, ਜਿਸ 'ਤੇ ਲੋਕ ਗੁੱਸੇ 'ਚ ਆ ਗਏ ਤਾਂ ਬਜ਼ੁਰਗ ਨੇ ਜਵਾਬ ਵਿਚ ਕਿਹਾ ਕਿ ਦੋਹਾਂ ਨੇ ਲਵ ਮੈਰਿਜ ਕੀਤੀ ਹੈ।
ਵੀਡੀਓ ਹੋਈ ਵਾਇਰਲ
ਨਾਈਜੀਰੀਆ ਦੇ ਕਾਨੋ-ਸਟੇਟ ਵਿੱਚ ਇੱਕ ਅਲਹਾਜੀ (ਹੱਜ ਤੋਂ ਪਰਤਿਆ ਇੱਕ ਮੁਸਲਿਮ ਵਿਅਕਤੀ) ਅਤੇ ਇੱਕ 11 ਸਾਲ ਦੀ ਕੁੜੀ ਦੇ ਵਿਆਹ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਆਨਲਾਈਨ ਵਾਇਰਲ ਹੋ ਰਹੀ ਵੀਡੀਓ 'ਚ ਅਲਹਾਜੀ 11 ਸਾਲ ਦੀ ਬੱਚੀ ਨੂੰ ਆਪਣੀ ਨਵੀਂ ਪਤਨੀ ਦੇ ਰੂਪ 'ਚ ਪੇਸ਼ ਕਰਦੇ ਹੋਏ ਕਹਿ ਰਿਹਾ ਹੈ ਕਿ ਉਸ ਨੇ ਹਾਲ ਹੀ ਵਿਚ ਵਿਆਹ ਕੀਤਾ ਹੈ। ਵੀਡੀਓ 'ਚ ਅਲਹਾਜੀ ਆਪਣੀ ਨਵੀਂ ਪਤਨੀ ਦਾ ਬੁਰਕਾ ਉਠਾਉਂਦੇ ਹੋਏ ਨਜ਼ਰ ਆ ਰਿਹਾ ਹੈ ਅਤੇ ਉਹ ਕਾਫੀ ਖੁਸ਼ ਹੈ। ਉਹ ਦੱਸਦਾ ਹੈ ਕਿ 11 ਸਾਲ ਦੀ ਬੱਚੀ ਉਸ ਦੀ ਪਤਨੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਲਹਾਜੀ ਨੇ ਬੱਚੀ ਨੂੰ ਫੜਿਆ ਹੋਇਆ ਹੈ ਅਤੇ ਉਨ੍ਹਾਂ ਦੀ ਪੋਤੀ ਦੀ ਉਮਰ ਦੀ ਕੁੜੀ ਚੁੱਪਚਾਪ ਬੈਠੀ ਹੈ।
ਲੋਕਾਂ ਨੇ ਜਤਾਇਆ ਗੁੱਸਾ
ਨਾਈਜੀਰੀਅਨ ਮੀਡੀਆ ਰਿਪੋਰਟਾਂ ਮੁਤਾਬਕ ਲੋਕਾਂ ਦਾ ਗੁੱਸਾ ਭੜਕਣ ਤੋਂ ਬਾਅਦ ਬਜ਼ੁਰਗ ਨੇ ਕਿਹਾ ਕਿ ਇਹ ਵਿਆਹ ਦੋਵਾਂ ਦੀ ਸਹਿਮਤੀ ਨਾਲ ਹੋਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਨਾਈਜੀਰੀਆ ਦੇ ਲੋਕਾਂ 'ਚ ਗੁੱਸਾ ਹੈ ਪਰ ਉੱਥੇ ਕਈ ਲੋਕ ਅਜਿਹੇ ਵੀ ਸਨ ਜੋ ਬਜ਼ੁਰਗ ਵਿਅਕਤੀ ਦੇ ਬਚਾਅ ਵਿਚ ਵੀ ਆਏ। ਇੱਕ ਵਿਅਕਤੀ ਨੇ ਕਿਹਾ ਕਿ "ਇਸਲਾਮ ਇਸਦੀ ਇਜਾਜ਼ਤ ਦਿੰਦਾ ਹੈ ਅਤੇ ਇਹ ਆਮ ਗੱਲ ਹੈ।" ਹਾਲਾਂਕਿ, ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਮੁਸਲਿਮ ਲੋਕ ਇਸ ਨੂੰ ਬਾਲ ਸ਼ੋਸ਼ਣ ਦੱਸ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸਲਾਮ ਇਸ ਦੀ ਇਜਾਜ਼ਤ ਨਹੀਂ ਦਿੰਦਾ। ਇੰਸਟਾਗ੍ਰਾਮ 'ਤੇ edendieko ਨਾਮ ਦੇ ਇੱਕ ਯੂਜ਼ਰ ਨੇ ਕਿਹਾ ਕਿ "ਇਸ ਕੁੜੀ ਦਾ ਇੱਕ ਬੁੱਢੇ ਆਦਮੀ ਨਾਲ ਵਿਆਹ ਇੱਕ ਡਰਾਉਣੇ ਸੁਪਨੇ ਵਰਗਾ ਹੈ। ਇਹ ਖ਼ਤਰਨਾਕ ਹੈ। ਇੱਕ ਪੋਤੀ ਦੀ ਉਮਰ ਦੀ ਬੱਚੀ ਦਾ ਉਹ ਜਿਨਸੀ ਸ਼ੋਸ਼ਣ ਕਰੇਗਾ। ਇਹ ਭਿਆਨਕ ਹੈ।"
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! 28 ਸਾਲ ਦੀ ਉਮਰ ਤੱਕ 9 ਬੱਚਿਆਂ ਦੀ ਮਾਂ ਬਣੀ ਔਰਤ, ਲੋਕ ਕਰ ਰਹੇ ਟਰੋਲ
ਤੁਹਾਨੂੰ ਦੱਸ ਦੇਈਏ ਕਿ ਨਾਈਜੀਰੀਆ ਦੇ ਕਾਨੋ ਵਿੱਚ ਸ਼ਰੀਆ ਕਾਨੂੰਨ ਲਾਗੂ ਹੈ ਅਤੇ ਇੱਥੇ ਬਾਲ ਵਿਆਹ ਦੇ ਮਾਮਲੇ ਬਹੁਤ ਜ਼ਿਆਦਾ ਹਨ। ਬਹੁਤ ਛੋਟੀਆਂ ਕੁੜੀਆਂ ਦਾ ਵਿਆਹ ਵੱਡੀ ਉਮਰ ਦੇ ਮਰਦਾਂ ਨਾਲ ਕੀਤਾ ਜਾਂਦਾ ਹੈ, ਜੋ ਕਿ ਇਸਲਾਮ ਦਾ ਹਵਾਲਾ ਦੇ ਕੇ ਜਾਇਜ਼ ਹੈ। ਫਰਵਰੀ 2022 ਵਿੱਚ ਕਾਨੋ ਰਾਜ ਅਸੈਂਬਲੀ ਨੇ ਬਾਲ ਸੁਰੱਖਿਆ ਬਿੱਲ ਨੂੰ ਅਪਣਾਉਣ ਲਈ ਵੋਟ ਦਿੱਤੀ, ਪਰ ਰਾਜਪਾਲ ਅਬਦੁੱਲਾਹੀ ਉਮਰ ਗੰਡੂਜੇ ਨੇ ਅਜੇ ਤੱਕ ਬਿੱਲ ਨੂੰ ਆਪਣੀ ਸਹਿਮਤੀ ਨਹੀਂ ਦਿੱਤੀ ਹੈ ਅਤੇ ਉਸਦੀ ਸਹਿਮਤੀ ਤੋਂ ਬਿਨਾਂ, ਬਿੱਲ ਕਾਨੂੰਨ ਨਹੀਂ ਬਣ ਸਕਦਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।