ਇੰਗਲੈਂਡ ਵਿੱਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 21 ਤੋਂ 35 ਹੋਈ

03/15/2020 11:31:38 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਇੰਗਲੈਂਡ 'ਚ ਕੋਰੋਨਾਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 21 ਤੋਂ ਵਧ ਕੇ 35 ਤੱਕ ਪਹੁੰਚ ਗਈ ਹੈ, ਜਦਕਿ ਰਾਤੋਂ-ਰਾਤ ਪਾਜ਼ੀਟਿਵ ਕੇਸਾਂ ਦੀ ਗਿਣਤੀ 1140 ਤੋਂ 1372 ਹੋ ਗਈ। ਵੇਲਜ਼ 'ਚ ਪਾਜ਼ੀਟਿਵ ਕੇਸ 60 ਤੋਂ ਵਧ ਕੇ 94, ਸਕਾਟਲੈਂਡ ਵਿੱਚ 121 ਤੋਂ ਵਧ ਕੇ 153 ਅਤੇ ਉੱਤਰੀ ਆਇਰਲੈਂਡ 'ਚ 34 ਤੋਂ 45 ਹੋ ਗਏ ਹਨ। ਸਥਿਤੀ ਨੂੰ ਭਾਂਪਦਿਆਂ ਸਿਹਤ ਸਕੱਤਰ ਮੈੱਟ ਹਾਨਕੌਕ ਨੇ ਸਪੱਸ਼ਟ ਕੀਤਾ ਹੈ ਕਿ 70 ਸਾਲ ਤੋਂ ਵਧੇਰੇ ਉਮਰ ਵਾਲੇ ਬਜ਼ੁਰਗ 4 ਮਹੀਨੇ ਲਈ ਘਰ ਵਿੱਚ ਰਹਿ ਕੇ ਆਪਣੀ ਸਿਹਤ ਦਾ ਖਿਆਲ ਰੱਖਣਗੇ। ਇੰਗਲੈਂਡ ਭਰ ਵਿੱਚ ਪੱਬ ਤੇ ਰੈਸਟੋਰੈਂਟਾਂ ਦੇ ਜਲਦੀ ਹੀ ਬੰਦ ਹੋਣ ਦੀ ਸੰਭਾਵਨਾ ਹੈ। ਹੋਟਲਾਂ ਨੂੰ ਹਸਪਤਾਲਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਸਕਾਟਲੈਂਡ ਦੇ ਲਗਭਗ 2476 ਸਕੂਲਾਂ 'ਚ ਪੜ੍ਹਦੇ 7 ਲੱਖ ਬੱਚੇ ਚੜ੍ਹਦੇ ਅਪ੍ਰੈਲ ਤੋਂ ਚਾਰ ਮਹੀਨੇ ਦੀ ਛੁੱਟੀ 'ਤੇ ਭੇਜੇ ਜਾਣ ਦੀ ਸੰਭਾਵਨਾ ਹੈ।


Sunny Mehra

Content Editor

Related News