ਚੀਨ ''ਚ ਭੂਚਾਲ ਕਾਰਨ ਭਾਰੀ ਤਬਾਹੀ, ਮਰਨ ਵਾਲਿਆਂ ਦੀ ਗਿਣਤੀ 140 ਦੇ ਪਾਰ

Friday, Dec 22, 2023 - 03:38 PM (IST)

ਬੀਜਿੰਗ (ਯੂ. ਐੱਨ. ਆਈ.): ਉੱਤਰ-ਪੱਛਮੀ ਚੀਨ ਵਿਚ ਆਏ 6.2 ਤੀਬਰਤਾ ਦੇ ਭੂਚਾਲ ਕਾਰਨ ਭਾਰੀ ਤਬਾਹੀ ਹੋਈ ਅਤੇ ਮਰਨ ਵਾਲਿਆਂ ਦੀ ਗਿਣਤੀ ਗਾਂਸੂ ਸੂਬੇ ਵਿਚ ਵਧ ਕੇ 117 ਹੋ ਗਈ ਹੈ, ਜਿਸ ਨਾਲ ਗਾਂਸੂ ਅਤੇ ਕਿੰਗਹਾਈ ਪ੍ਰਾਂਤਾਂ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ 148 ਹੋ ਗਈ। ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਪੁਲਸ ਦੀ ਕਾਰਵਾਈ, ਮਿਲਾਨ ਏਅਰਪੋਰਟ 'ਤੇ ਕੀਤੇ 89 ਹਜਾਰ ਯੂਰੋ ਦੇ ਜੁਰਮਾਨੇ

ਸੂਬਾਈ ਭੂਚਾਲ ਰਾਹਤ ਹੈੱਡਕੁਆਰਟਰ ਅਨੁਸਾਰ ਸ਼ੁੱਕਰਵਾਰ ਸਵੇਰੇ 8 ਵਜੇ ਤੱਕ ਭੂਚਾਲ ਨੇ ਗਾਂਸੂ ਵਿੱਚ 781 ਲੋਕ ਜ਼ਖਮੀ ਕੀਤੇ ਸਨ। ਕਿੰਗਹਾਈ ਸੂਬੇ ਵਿਚ ਵੀਰਵਾਰ ਤੱਕ ਭੂਚਾਲ ਕਾਰਨ 31 ਲੋਕਾਂ ਦੀ ਮੌਤ ਹੋ ਗਈ ਸੀ। ਭੂਚਾਲ ਸੋਮਵਾਰ ਰਾਤ 11:59 ਵਜੇ ਆਇਆ ਅਤੇ ਇਸ ਦੀ ਫੋਕਲ ਡੂੰਘਾਈ 10 ਕਿਲੋਮੀਟਰ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News