ਸਾਊਦੀ ਅਰਬ ਦੇ ਮਕਾਨ ''ਚ ਅੱਗ ਲੱਗਣ ਨਾਲ ਭਾਰਤੀ ਸਮੇਤ 11 ਪ੍ਰਵਾਸੀ ਮਜ਼ਦੂਰਾਂ ਦੀ ਮੌਤ

07/13/2017 12:03:22 AM

ਦੁਬਈ — ਸਾਊਦੀ ਅਰਬ ਦੇ ਇਕ ਮਕਾਨ 'ਚ ਅੱਗ ਲੱਗਣ ਕਾਰਨ ਉਸ 'ਚ ਰਹਿ ਰਹੇ ਭਾਰਤੀ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਇਸ ਮਕਾਨ 'ਚ ਤਾਕੀਆਂ ਨਹੀਂ ਸਨ। ਅਰਬ ਨਿਊਜ਼ ਨੇ ਸਾਊਦੀ ਨਾਗਰਿਕ ਸੁਰੱਖਿਆ ਦੇ ਹਵਾਲੇ ਤੋਂ ਦੱਸਿਆ ਕਿ ਦੱਖਣੀ ਨਾਜ਼ਰਨ ਸਥਿਤ ਇਸ ਮਕਾਨ 'ਚ 11 ਮਜ਼ਦੂਰ ਮਾਰੇ ਗਏ ਜਦਕਿ 6 ਜ਼ਖਮੀ ਹੋ ਗਏ। ਇਹ ਸਾਰੇ ਲੋਕ ਭਾਰਤ ਅਤੇ ਬੰਗਲਾਦੇਸ਼ ਤੋਂ ਹਨ। ਸਾਊਦੀ ਗਜ਼ਟ ਮੁਤਾਬਕ ਜ਼ਖਮੀ ਮਜ਼ਦੂਰਾਂ 'ਚ 4 ਭਾਰਤੀ ਹਨ। ਸੰਪਰਕ ਕੀਤੇ ਜਾਣ 'ਤੇ ਰਿਆਦ ਸਥਿਤ ਭਾਰਤੀ ਦੁਤਾਵਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਘਟਨਾ ਦੇ ਬਾਰੇ 'ਚ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਮਜ਼ਦੂਰ ਇਕ ਕੰਸਟ੍ਰਕਸ਼ਨ ਕੰਪਨੀ 'ਚ ਕੰਮ ਕਰਦੇ ਸਨ। ਸ਼ੁਰੂਆਤੀ ਜਾਂਚ ਮੁਤਾਬਕ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ।


Related News