ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

Tuesday, Jun 11, 2024 - 12:00 PM (IST)

ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ

ਮੱਲਾਂਵਾਲਾ (ਜਸਪਾਲ) : ਪਿੰਡ ਉਸਮਾਨ ਵਾਲਾ ’ਚ ਬਿਜਲੀ ਦਾ ਕੰਮ ਕਰਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਗੁਰਭੇਜ ਸਿੰਘ (32) ਪੁੱਤਰ ਟਹਿਲ ਸਿੰਘ ਵਾਸੀ ਪਿੰਡ ਟੱਲੀ ਗੁਲਾਮ ਬਿਜਲੀ ਵਿਭਾਗ ਦੇ ਲਾਈਨਮੈਨ ਪ੍ਰੇਮ ਸਿੰਘ ਦੇ ਨਾਲ ਹੈਲਪਰ ਵਜੋਂ ਪਿੰਡ ਉਸਮਾਨ ਵਾਲਾ ’ਚ ਕਿਸੇ ਘਰ ਦੀ ਬਿਜਲੀ ਠੀਕ ਕਰਨ ਗਿਆ ਸੀ।

ਲਾਈਨਮੈਨ ਨੇ ਦੱਸਿਆ ਹੈ ਕਿ ਅਸੀਂ 2 ਟਰਾਂਸਫ਼ਾਰਮਰਾਂ ਦੀ ਬਿਜਲੀ ਸਪਲਾਈ ਕੱਟ ਦਿੱਤੀ ਸੀ ਪਰ ਅੱਜ-ਕੱਲ੍ਹ ਲੋਕ ਬਿਜਲੀ ਦੀ ਦੁਰਵਰਤੋਂ ਕਰਦੇ ਹੋਏ ਮੋਟਰਾਂ ਵਾਲੀ ਸਪਲਾਈ ਤੋਂ ਸਿੱਧੀ ਕੁੰਡੀ ਲਗਾ ਕੇ ਘਰ ਦੀ ਲਾਈਟ ਚਲਾ ਰਹੇ ਹਨ।

ਇਸ ਕਾਰਨ 24 ਘੰਟੇ ਵਾਲੀ ਲਾਈਨ ’ਚ ਕਰੰਟ ਵਾਪਸ ਆਉਣ ਕਾਰਨ ਗੁਰਭੇਜ ਸਿੰਘ ਖੰਭੇ ਉੱਪਰ ਲਾਈਟ ਠੀਕ ਕਰਦੇ ਸਮੇਂ ਹੇਠਾਂ ਡਿੱਗ ਪਿਆ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਗੁਰਭੇਜ ਸਿੰਘ ਇਕ ਧੀ ਦਾ ਪਿਤਾ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਆਰਿਫਕੇ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।


author

Babita

Content Editor

Related News