ਗਰਮੀ ਦਾ ਕਹਿਰ, ਲੂ ਲੱਗਣ ਨਾਲ 14 ਹੱਜ ਯਾਤਰੀਆਂ ਦੀ ਮੌਤ

Monday, Jun 17, 2024 - 12:01 PM (IST)

ਗਰਮੀ ਦਾ ਕਹਿਰ, ਲੂ ਲੱਗਣ ਨਾਲ 14 ਹੱਜ ਯਾਤਰੀਆਂ ਦੀ ਮੌਤ

ਮੀਨਾ (ਏਜੰਸੀ)- ਸਾਊਦੀ ਅਰਬ 'ਚ ਐਤਵਾਰ ਨੂੰ ਭਿਆਨਕ ਗਰਮੀ ਦਰਮਿਆਨ ਵੱਡੀ ਗਿਣਤੀ 'ਚ ਹੱਜ ਯਾਤਰੀਆਂ ਨੇ ਸ਼ੈਤਾਨ ਨੂੰ ਪ੍ਰਤੀਕਾਤਮਕ ਰੂਪ ਨਾਲ ਪੱਥਰ ਮਾਰਨ ਦੀ ਰਸਮ ਅਦਾ ਕੀਤੀ। ਜਾਰਡਨ ਦੀ ਸਰਕਾਰੀ ਸਮਾਚਾਰ ਏਜੰਸੀ 'ਪੇਟ੍ਰਾ' ਅਨੁਸਾਰ, ਹੱਜ ਯਾਤਰਾ ਦੌਰਾਨ ਜਾਰਡਨ ਦੇ 14 ਸ਼ਰਧਾਲੂਆਂ ਦੀ ਲੂ ਲੱਗਣ ਨਾਲ ਮੌਤ ਹੋ ਹਈ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਉਹ ਸਾਊਦੀ ਅਰਬ 'ਚ ਮ੍ਰਿਤਕਾਂ ਨੂੰ ਦਫਨਾਉਣ ਜਾਂ ਲਾਸ਼ਾਂ ਨੂੰ ਜਾਰਡਨ ਭੇਜਣ ਲਈ ਸਾਊਦੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ। 

ਸ਼ੈਤਾਨ ਨੂੰ ਪ੍ਰਤੀਕਾਤਮਕ ਰੂਪ ਨਾਲ ਪੱਥਰ ਮਾਰਨ ਦੀ ਰਸਮ ਹੱਜ ਯਾਤਰਾ ਦੇ ਅੰਤਿਮ ਦਿਨਾਂ 'ਚ ਵਿਸ਼ਵ ਭਰ ਦੇ ਮੁਸਲਮਾਨਾਂ ਲੀ ਈਦ-ਉਲ-ਅਜਹਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਸ਼ੈਤਾਨ ਨੂੰ ਪੱਥਰ ਮਾਰਨਾ ਇਸਲਾਮ ਦੇ 5 ਥੰਮ੍ਹਾਂ ਅਤੇ ਹੱਜ ਦੀਆਂ ਅੰਤਿਮ ਰਸਮਾਂ 'ਚੋਂ ਇਕ ਹੈ। ਇਹ ਰਸਮ ਪਵਿੱਤਰ ਸ਼ਹਿਰ ਮੱਕਾ ਦੇ ਬਾਹਰ ਅਰਾਫਾਤ ਦੀ ਪਹਾੜੀ 'ਤੇ 18 ਲੱਖ ਤੋਂ ਵੱਧ ਹਜ ਯਾਤਰੀਆਂ ਦੇ ਇਕੱਠੇ ਹੋਣ ਦੇ ਇਕ ਦਿਨ ਬਾਅਦ ਹੋਈ, ਜਿੱਥੇ ਹੱਜ ਯਾਤਰੀ ਹੱਜ ਦੀਆਂ ਸਾਲਾਨਾ 5 ਦਿਨਾ ਰਸਮਾਂ ਪੂਰੀਆਂ ਕਰਨ ਆਉਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News