‘ਲੰਡਨ ਬਣ ਗਿਆ ਮੁਸਲਿਮ ਬ੍ਰਦਰਹੁੱਡ ਦਾ ਗੜ੍ਹ..!’ ਅੱਤਵਾਦ ਵਿਰੋਧੀ ਮਾਹਿਰ ਦਾ ਵੱਡਾ ਦਾਅਵਾ
Thursday, Jul 23, 2026 - 10:25 AM (IST)
ਇੰਟਰਨੈਸ਼ਨਲ ਡੈਸਕ- ਬ੍ਰਿਟਿਸ਼-ਮਿਸਰ ਅੱਤਵਾਦ ਵਿਰੋਧੀ ਮਾਹਿਰ ਖਾਲਿਦ ਹਸਨ ਨੇ ਦਾਅਵਾ ਕੀਤਾ ਹੈ ਕਿ ਲੰਡਨ ਹੁਣ ਦੋਹਾ (ਕਤਰ) ਅਤੇ ਇਸਤਾਂਬੁਲ ਦੇ ਨਾਲ ਮੁਸਲਿਮ ਬ੍ਰਦਰਹੁੱਡ ਦੇ ਸਭ ਤੋਂ ਅਹਿਮ ਗਲੋਬਲ ਕੇਂਦਰਾਂ ਵਿਚ ਸ਼ਾਮਲ ਹੋ ਗਿਆ ਹੈ।
ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਬ੍ਰਿਟੇਨ ਦੀ ਉਦਾਰਵਾਦੀ ਲੋਕਤੰਤਰੀ ਪ੍ਰਣਾਲੀ, ਪ੍ਰਗਟਾਵੇ ਦੀ ਆਜ਼ਾਦੀ ਅਤੇ ਖੁੱਲ੍ਹੇ ਅਦਾਰਿਆਂ ਦਾ ਲਾਭ ਉਠਾ ਕੇ ਸੰਗਠਨ ਨੇ ਆਪਣਾ ਪ੍ਰਭਾਵ ਵਧਾਇਆ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਾਲਾਂਕਿ ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਅਤੇ ਇਨ੍ਹਾਂ ’ਤੇ ਵੱਖ-ਵੱਖ ਮਾਹਿਰਾਂ ਦੀ ਰਾਇ ਵੀ ਵੱਖਰੀ ਹੈ।
ਮਾਹਿਰ ਦਾ ਕਹਿਣਾ ਹੈ ਕਿ ਸੰਗਠਨ ਸਿਰਫ ਧਾਰਮਿਕ ਆਧਾਰ ’ਤੇ ਹੀ ਲੋਕਾਂ ਨੂੰ ਨਹੀਂ ਜੋੜਦਾ, ਸਗੋਂ ਅਜਿਹੇ ਸਿੱਖਿਆ ਮਾਹਿਰਾਂ, ਸਮਾਜਿਕ ਵਰਕਰਾਂ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਤੋਂ ਵੀ ਸਹਿਯੋਗ ਲੈਂਦਾ ਹੈ ਜੋ ਉਸ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਵਿਚ ਮਦਦ ਕਰ ਸਕਦੇ ਹਨ। ਉਨ੍ਹਾਂ ਅਨੁਸਾਰ ਇਸੇ ਰਣਨੀਤੀ ਕਾਰਨ ਸੰਗਠਨ ਜਨਤਕ ਤੌਰ ’ਤੇ ਘੱਟ ਦਿਖਾਈ ਦਿੰਦਾ ਹੈ ਪਰ ਵੱਖ-ਵੱਖ ਅਦਾਰਿਆਂ ਵਿਚ ਉਸ ਦਾ ਪ੍ਰਭਾਵ ਮਹਿਸੂਸ ਕੀਤਾ ਜਾ ਸਕਦਾ ਹੈ। ਇੰਟਰਵਿਊ 'ਚ ਹਸਨ ਨੇ ਦਾਅਵਾ ਕੀਤਾ ਕਿ ਬ੍ਰਿਟੇਨ ਦੀਆਂ ਕੁੱਝ ਯੂਨੀਵਰਸਿਟੀਆਂ ਵਿਚ ਮੱਧ-ਪੂਰਬੀ ਅਧਿਐਨ ਨਾਲ ਜੁੜੇ ਅਜਿਹੇ ਸਿੱਖਿਆ ਮਾਹਿਰ ਕੰਮ ਕਰ ਰਹੇ ਹਨ ਜਿਨ੍ਹਾਂ ਦੇ ਸੰਗਠਨ ਨਾਲ ਸਬੰਧ ਰਹੇ ਹਨ।
ਇਹ ਵੀ ਪੜ੍ਹੋ- 74 ਸਾਲ ਪਹਿਲਾਂ ਕ੍ਰੈਸ਼ ਹੋਏ ਜਹਾਜ਼ ਦਾ ਸਮੁੰਦਰ ਹੇਠੋਂ ਲੱਭਿਆ ਮਲਬਾ ! 69 ਲੋਕਾਂ ਨੂੰ ਲੈ ਕੇ ਕੀਤਾ ਸੀ ਟੇਕਆਫ਼
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕੁੱਝ ਮੀਡੀਆ ਮੰਚਾਂ ’ਤੇ ਵੀ ਸੰਗਠਨ ਨਾਲ ਜੁੜੇ ਲੋਕਾਂ ਨੂੰ ਜਗ੍ਹਾ ਮਿਲੀ ਹੈ। ਉਨ੍ਹਾਂ ਬੀ. ਬੀ. ਸੀ. ਅਰਬੀ ਨਾਲ ਜੁੜੇ ਕੁੱਝ ਵਿਅਕਤੀਆਂ ’ਤੇ ਵੀ ਸਵਾਲ ਉਠਾਏ। ਹਾਲਾਂਕਿ ਇਨ੍ਹਾਂ ਦੋਸ਼ਾਂ ’ਤੇ ਸਬੰਧਤ ਅਦਾਰਿਆਂ ਵੱਲੋਂ ਇਸ ਰਿਪੋਰਟ ਵਿਚ ਕੋਈ ਪ੍ਰਤੀਕਿਰਿਆ ਸ਼ਾਮਲ ਨਹੀਂ ਹੈ ਅਤੇ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਮੁਹੱਈਆ ਨਹੀਂ ਹੈ।
ਮਾਹਿਰ ਦੇ ਅਨੁਸਾਰ ਸੰਗਠਨ ਦੇ ਵਿੱਤੀ ਸਰੋਤ ਮੁੱਖ ਤੌਰ ’ਤੇ ਜ਼ਕਾਤ, ਅਮੀਰ ਦਾਨੀਆਂ ਅਤੇ ਚੈਰਿਟੀ ਸੰਸਥਾਵਾਂ ਤੋਂ ਆਉਣ ਵਾਲੇ ਧਨ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਮਨੁੱਖੀ ਸਹਾਇਤਾ ਲਈ ਮਿਲਣ ਵਾਲੇ ਕੁੱਝ ਸਰੋਤਾਂ ਦਾ ਇਕ ਹਿੱਸਾ ਸੰਗਠਨਾਤਮਕ ਸਰਗਰਮੀਆਂ ’ਤੇ ਵੀ ਖਰਚ ਕੀਤਾ ਜਾਂਦਾ ਹੈ। ਇਨ੍ਹਾਂ ਦਾਅਵਿਆਂ ਦੀ ਵੀ ਸੁਤੰਤਰ ਪੁਸ਼ਟੀ ਨਹੀਂ ਹੋਈ।
ਇਹ ਵੀ ਪੜ੍ਹੋ- ''ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!'' ਦੁਬਈ 'ਚ ਰਹਿੰਦੇ ਲੋਕਾਂ ਲਈ ਸਰਕਾਰ ਦਾ Golden Offer
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
