ਮੰਗੋਲੀਆ ''ਚ ਕੋਵਿਡ-19 ਟੀਕਾਕਰਨ ਮੁਹਿੰਮ ਹੋਈ ਸ਼ੁਰੂ

02/23/2021 8:05:40 PM

ਉਲਨ ਬਾਤੋਰ-ਮੰਗੋਲੀਆ 'ਚ ਪ੍ਰਧਾਨ ਮੰਤਰੀ ਲੁਵਾਸਨਾਮਸਰਾ ਉਯੁਨ ਦੇ ਅੱਜ ਸਭ ਤੋਂ ਪਹਿਲਾਂ ਕੋਵਿਡ-19 ਦੀ ਡੋਜ਼ ਲੈਣ ਨਾਲ ਦੇਸ਼ 'ਚ ਟੀਕਾਕਰਣ ਮੁਹਿੰਮ ਸ਼ੁਰੂ ਹੋ ਗਈ। ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਮੰਗੋਲੀਆਈ ਪ੍ਰਧਾਨ ਮੰਤਰੀ ਨੇ ਭਾਰਤ 'ਚ ਵਿਕਸਿਤ ਕੋਵਿਡਸ਼ੀਲਡ ਵੈਕਸੀਨ ਦੀ ਡੋਜ਼ ਲਈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ 'ਚ 16 ਸਾਲ ਤੋਂ ਵਧੇਰੇ ਉਮਰ ਦੇ ਸਾਰੇ ਲੋਕਾਂ ਨੂੰ ਡੋਜ਼ ਦਿੱਤੀ ਜਾਵੇਗੀ ਅਤੇ ਜੁਲਾਈ ਤੱਕ ਕਰੀਬ 20 ਲੱਖ ਨਾਗਰਿਕਾਂ ਦੇ ਟੀਕਾਕਰਨ ਦਾ ਟੀਚਾ ਨਿਰਧਾਰਿਤ ਹੈ। ਰਿਪੋਰਟ ਮੁਤਾਬਕ ਮੰਗੋਲੀਆ ਨੂੰ ਕੋਵਿਡਸ਼ੀਲਡ ਦੀਆਂ ਡੇਢ ਲੱਖ ਅਤੇ ਚੀਨ ਦੀ ਸਿਨੋਫਾਰਮ ਦੀਆਂ ਤਿੰਨ ਲੱਖ ਵੈਕਸੀਨ ਡੋਜ਼ ਮੁਫਤ ਮਿਲ ਚੁੱਕੀਆਂ ਹਨ।

ਇਹ ਵੀ ਪੜ੍ਹੋ -ਪਾਕਿ : ਪਿਛਲੇ 50 ਸਾਲਾਂ 'ਚ ਰੇਲਵੇ ਨੂੰ ਹੋਇਆ ਕਰੀਬ 1.2 ਟ੍ਰਿਲੀਅਨ ਰੁਪਏ ਦਾ ਘਾਟਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News