ਧਰਤੀ ਦੇ ਸਭ ਤੋਂ ਨੇੜਿਓਂ ਲੰਘਣਗੇ ਧੂਮਕੇਤੂ

Friday, Sep 13, 2019 - 07:29 PM (IST)

ਧਰਤੀ ਦੇ ਸਭ ਤੋਂ ਨੇੜਿਓਂ ਲੰਘਣਗੇ ਧੂਮਕੇਤੂ

ਨਵੀਂ ਦਿੱਲੀ (ਏਜੰਸੀ)- ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਐਲਾਨ ਕੀਤਾ ਹੈ ਕਿ ਅੱਜ ਰਾਤ ਧਰਤੀ ਦੇ ਪੰਧ ਦੇ ਨੇੜਿਓਂ ਧੂਮਕੇਤੂ ਲੰਘਣ ਜਾ ਰਹੇ ਹਨ ਪਰ ਉਨ੍ਹਾਂ ਵਿਚੋਂ ਕੋਈ ਵੀ ਧਰਤੀ ਨਾਲ ਟਕਰਾਉਣ ਨਹੀਂ ਜਾ ਰਿਹਾ ਹੈ। ਨਾਸਾ ਨੇ ਦੱਸਿਆ ਕਿ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਦੇ ਜਿੰਨਾ ਵੱਡਾ ਧੂਮਕੇਤੂ 2000 ਕਿਊ. ਡਬਲਿਊ. 7 ਅਤੇ 2010 ਸੀ01 ਧਰਤੀ ਅਤੇ ਚੰਦ ਵਿਚਾਲਿਓਂ ਹੋ ਕੇ ਲੰਘੇਗਾ ਪਰ ਉਸ ਦੇ ਟਕਰਾਉਣ ਦੇ ਆਸਾਰ ਨਹੀਂ ਹਨ। ਨਾਸਾ ਨੇ ਦੱਸਿਆ ਕਿ ਮੀਡੀਅਮ ਸਾਈਜ਼ ਦੇ ਇਹ ਦੋ ਧੂਮਕੇਤੂ 13-14 ਸਤੰਬਰ ਦੀ ਰਾਤ ਨੂੰ ਧਰਤੀ ਨੇੜਿਓਂ ਹੋ ਕੇ ਲੰਘਣਗੇ।

ਉਨ੍ਹਾਂ ਨੇ ਕਿਹਾ ਕਿ ਅਸੀਂ ਦੋਵਾਂ ’ਤੇ ਨਜ਼ਰ ਰੱਖੀ ਹੋਈ ਹੈ ਪਰ ਦੋਵਾਂ ਦੀ ਆਰਬਿਟ ਦੀ ਜਾਂਚ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਤੋਂ ਧਰਤੀ ਨੂੰ ਕੋਈ ਖਤਰਾ ਨਹੀਂ ਹੈ। ਨਾਸਾ ਨੇ ਦੱਸਿਆ ਕਿ ਸਾਲ 2000 ਤੋਂ ਇਸ ਧੂਮਕੇਤੂ ’ਤੇ ਉਨ੍ਹਾਂ ਦੀ ਨਜ਼ਰ ਹੈ। ਨਾਸਾ ਨੇ ਕਿਹਾ ਕਿ ਇਹ ਦੋਵੇਂ ਧੂਮਕੇਤੂ ਧਰਤੀ ਤੋਂ 3.5 ਮਿਲੀਅਨ ਮੀਲ ਦੂਰੀ ਤੋਂ ਲੰਘਣਗੇ। ਹਾਲਾਂਕਿ ਪਹਿਲੀ ਵਾਰ ਕੋਈ ਧੂਮਕੇਤੂ ਧਰਤੀ ਦੇ ਇੰਨੇ ਨੇੜਿਓਂ ਲੰਘੇਗਾ। ਨਾਸਾ ਨੇ ਦੱਸਿਆ ਕਿ ਧੂਮਕੇਤੂ 400 ਤੋਂ 850 ਫੁੱਟ ਦਾ ਹੈ, ਜੋ ਅਮਰੀਕੀ ਸਮੇਂ ਮੁਤਾਬਕ 13 ਸਤੰਬਰ ਦੀ ਰਾਤ ਨੂੰ 11.42 ਵਜੇ ਧਰਤੀ ਦੀ ਪੰਧ ਨੇੜਿਓਂ ਲੰਘੇਗਾ। ਉਥੇ 2000 ਕਿਊ. ਡਬਲਿਊ. 7 ਧੂਮਕੇਤੂ 950 ਤੋਂ ਲੈ ਕੇ 2100 ਫੁੱਟ ਲੰਬਾ ਹੈ। 2000 ਕਿਊ. ਡਬਲਿਊ. 7 ਧੂਮਕੇਤੂ 14 ਸਤੰਬਰ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ 5.30 ਵਜੇ ਧਰਤੀ ਦੇ ਪੰਧ ਨੇੜਿਓਂ ਲੰਘੇਗਾ।


author

Sunny Mehra

Content Editor

Related News