ਵਾਪਸ ਆਪਣੇ ਦੇਸ਼ ਜਾਣਾ ਚਾਹੁੰਦਾ ਹੈ ਇਸਲਾਮਕ ਸਟੇਟ ਦਾ ਇਹ ਬ੍ਰਿਟਿਸ਼ ਅੱਤਵਾਦੀ

Saturday, Oct 28, 2017 - 03:24 AM (IST)

ਵਾਪਸ ਆਪਣੇ ਦੇਸ਼ ਜਾਣਾ ਚਾਹੁੰਦਾ ਹੈ ਇਸਲਾਮਕ ਸਟੇਟ ਦਾ ਇਹ ਬ੍ਰਿਟਿਸ਼ ਅੱਤਵਾਦੀ

ਲੰਡਨ — ਬ੍ਰਿਟੇਨ ਦੀ ਇਕ ਅਖਬਾਰ ਮੁਤਾਬਕ ਅੱਤਨਾਦੀ ਨੈੱਟਵਰਕ ਦੇ ਨਾਲ ਮੋਹਭੰਗ ਹੋਣ ਤੋਂ ਬਾਅਦ ਬ੍ਰਿਟੇਨ ਦਾ ਇਕ ਆਈ. ਐੱਸ. ਆਈ. ਐੱਸ. ਅੱਤਵਾਦੀ ਮਾਮਲੇ ਦਾ ਸਾਹਮਣਾ ਕਰਨ ਲਈ ਸਵਦੇਸ਼ ਪਰਤਣਾ ਚਾਹੁੰਦਾ ਹੈ। 
ਦੱਖਣ-ਪੂਰਬੀ ਇੰਗਲੈਂਡ ਦੇ ਬਕਿੰਗਮਸ਼ਰ ਤੋਂ ਇਕ ਪੂਰਬੀ ਸਕੂਲ ਵਿਦਿਆਰਥੀ ਸ਼ਾਹਬਾਜ਼ ਸੁਲੇਮਾਨ 3 ਸਾਲ ਪਹਿਲਾਂ ਤੁਰਕੀ 'ਚ ਪਰਿਵਾਰ ਦੇ ਨਾਲ ਛੁੱਟੀਆਂ ਬਿਤਾਉਣ ਜਾਣ ਤੋਂ ਪਹਿਲਾਂ ਲਾਪਤਾ ਹੋ ਗਿਆ ਸੀ। ਸੁਲੇਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਵਾਪਸ ਆਉਣ ਲਈ ਬੇਤਾਬ ਹੈ ਕਿਉਂਕਿ ਉਹ ਉੱਤਰੀ ਸੀਰੀਆ 'ਚ ਇਸਲਾਮਕ ਸਟੇਟ ਵੱਲੋਂ ਕੰਟਰੋਲ ਇਲਾਕੇ ਤੋਂ ਬਚ ਕੇ ਭੱਜ ਨਿਕਲਿਆ ਹੈ। ਉਸ ਨੇ ਕਿਹਾ, ਹਰ ਕੋਈ ਛੱਡ ਰਿਹਾ ਹੈ। ਮੈਂ ਡੇਢ ਹਫਤਿਆਂ ਪਹਿਲਾਂ ਬਾਹਰ ਆ ਗਿਆ ਸੀ। ਮੈਂ ਕੁਝ ਮਹੀਨੇ ਡੇਰ ਇਜ਼ੋਰ 'ਚ ਰਿਹਾ। ਮੈਂ ਏਵੋਲ 'ਚ ਸੀ। ਮੈਨੂੰ ਇਕ ਵਾਰ ਮਿਲੀ ਅਤੇ ਇਕ ਲੜਾਕੇ ਦੇ ਨਾਲ ਮੈਂ ਨਿਕਲ ਪਿਆ।
ਉਨ੍ਹਾਂ ਨੇ ਤੁਰਕੀ ਦੇ ਨਾਲ ਸੀਰੀਆਈ ਸਰਹੱਦ 'ਤੇ ਜਾਰਾਬੁਲੁਸ ਸ਼ਹਿਰ ਤੋਂ ਅਖਬਾਰ ਏਜੰਸੀ ਨੂੰ ਕਿਹਾ 'ਡੇਰ ਇਜ਼ੋਰ 'ਚ ਇਸਲਾਮਕ ਸਟੇਟ ਦਾ ਖਾਤਮਾ ਹੋ ਚੁੱਕਿਆ ਸੀ ਅਤੇ ਹਰ ਕੋਈ ਭੱਜ ਰਿਹਾ ਸੀ।'


Related News