ਟਰੰਪ ਦੇ ਗੱਲਬਾਤ ਰੋਕਣ ਦਾ ਸਭ ਤੋਂ ਜ਼ਿਆਦਾ ਨੁਕਸਾਨ ਅਮਰੀਕਾ ਨੂੰ ਹੀ ਹੋਵੇਗਾ

Monday, Sep 09, 2019 - 01:03 AM (IST)

ਟਰੰਪ ਦੇ ਗੱਲਬਾਤ ਰੋਕਣ ਦਾ ਸਭ ਤੋਂ ਜ਼ਿਆਦਾ ਨੁਕਸਾਨ ਅਮਰੀਕਾ ਨੂੰ ਹੀ ਹੋਵੇਗਾ

ਵਾਸ਼ਿੰਗਟਨ/ਕਾਬੁਲ - ਅਮਰੀਕਾ ਦੀ ਸਭ ਤੋਂ ਲੰਬੀ ਲੜਾਈ ਨੂੰ ਖਤਮ ਕਰਨ 'ਤੇ ਕੇਂਦ੍ਰਿਤ ਸਾਲ ਭਰ ਤੋਂ ਚੱਲ ਰਹੀ ਗੱਲਬਾਤ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਿੱਛੇ ਹੱਟਣ ਦੇ ਐਲਾਨ ਤੋਂ ਬਾਅਦ ਤਾਲਿਬਾਨ ਨੇ ਐਤਵਾਰ ਨੂੰ ਆਖਿਆ ਕਿ ਇਸ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਅਮਰੀਕਾ ਨੂੰ ਹੋਵੇਗਾ ਪਰ ਉਹ ਗੱਲਬਾਤ ਲਈ ਗੇਟ ਖੁਲ੍ਹੇ ਛੱਡਦਾ ਹੈ। ਤਾਲਿਬਾਨ ਵੱਲੋਂ ਟਵਿੱਟਰ 'ਤੇ ਜਾਰੀ ਬਿਆਨ 'ਚ ਉਸ ਦੇ ਬੁਲਾਰੇ ਜਬੀਹੁਲੱਾਹ ਮੁਜ਼ਾਹਿਦ ਨੇ ਆਖਿਆ ਕਿ ਅਸੀਂ ਹੁਣ ਵੀ ਵਿਸ਼ਵਾਸ ਕਰਦੇ ਹਾਂ ਕਿ ਅਮਰੀਕੀ ਪੱਖ ਨੂੰ ਇਹ ਸਮਝ 'ਚ ਆਵੇਗਾ।

ਪਿਛਲੇ 18 ਸਾਲਾਂ ਤੋਂ ਸਾਡੀ ਲੜਾਈ ਨੇ ਅਮਰੀਕੀਆਂ ਲਈ ਸਾਬਿਤ ਕਰ ਦਿੱਤਾ ਹੈ ਕਿ ਜਦ ਤੱਕ ਅਸੀਂ ਉਨ੍ਹਾਂ ਦੇ ਕਬਜ਼ੇ ਦਾ ਪੂਰਣ ਖਾਤਮੇ ਨੂੰ ਨਹੀਂ ਦੇਖ ਲੈਂਦੇ ਉਦੋਂ ਤੱਕ ਅਸੀਂ ਸੰਤੁਸ਼ਟ ਨਹੀਂ ਬੈਠਾਂਗੇ। ਬਿਆਨ 'ਚ ਆਖਿਆ ਗਿਆ ਹੈ ਕਿ ਤਾਲਿਬਾਨ ਨੇ ਅਮਰੀਕਾ ਦੇ ਨਾਲ ਸਮਝੌਤੇ ਨੂੰ ਕਰੀਬ ਆਖਰੀ ਰੂਪ ਦੇ ਦਿੱਤਾ ਸੀ ਅਤੇ ਜਿਸ ਨਾਲ ਅਮਰੀਕਾ ਤਾਲਿਬਾਨ ਨਾਲ ਸੁਰੱਖਿਆ ਵਾਅਦਿਆਂ ਦੇ ਏਵਜ਼ 'ਚ ਆਪਣੇ ਫੌਜੀਆਂ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੰਦਾ। ਬਿਆਨ ਮੁਤਾਬਕ ਦੋਵੇਂ ਇਸ ਕਰਾਰ ਦੇ ਐਲਾਨ ਹੋਣ ਦੀ ਤਿਆਰੀ ਕਰ ਰਹੇ ਸਨ ਪਰ ਉਸ ਵਿਚਾਲੇ ਟਰੰਪ ਨੇ ਸ਼ਨੀਵਾਰ ਨੂੰ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਨੇ ਸ਼ਾਂਤੀ ਵਾਰਤਾ ਰੋਕ ਦਿੱਤੀ ਹੈ।

ਟਰੰਪ ਨੇ ਗੱਲਬਾਤ ਤੋਂ ਪਿਛੇ ਹੱਟਣ ਦਾ ਕਾਰਨ ਵੀਰਵਾਰ ਨੂੰ ਕਾਬੁਲ 'ਚ ਹੋਏ ਇਕ ਤਾਲਿਬਾਨ ਹਮਲੇ ਨੂੰ ਦੱਸਿਆ ਹੈ, ਜਿਸ 'ਚ ਇਕ ਅਮਰੀਕੀ ਫੌਜੀ ਸਮੇਤ 12 ਲੋਕ ਮਾਰੇ ਗਏ। ਇਸ ਗੱਲਬਾਤ 'ਚ ਇਸ ਹਫਤੇ ਦੇ ਆਖਿਰ 'ਚ ਮੈਰੀਲੈਂਡ ਦੇ ਕੈਂਪ ਡੇਵਿਡ 'ਚ ਤਾਲਿਬਾਨ ਦੇ ਨਾਲ ਹੋਣ ਵਾਲੀ ਗੁਪਤ ਬੈਠਕ ਵੀ ਸ਼ਾਮਲ ਹੈ। ਹਾਲਾਂਕਿ ਤਾਲਿਬਾਨ ਨੇ ਆਪਣੇ ਬਿਆਨ 'ਚ ਟਰੰਪ ਵੱਲੋਂ ਦੱਸੇ ਗਏ ਕਾਰਨ ਨੂੰ ਖਾਰਿਜ ਕਰ ਦਿੱਤਾ ਅਤੇ ਆਖਿਆ ਕਿ ਉਸ 'ਚ ਨਾ ਤਾ ਅਨੁਭਵ ਅਤੇ ਨਾ ਹੀ ਸਭਰ ਝਲਕਦਾ ਹੈ। ਉਸ ਨੇ ਅਮਰੀਕਾ 'ਤੇ ਲੜਾਈ 'ਚ ਸੈਂਕੜੇ ਅਫਗਾਨੀਆਂ ਦੀ ਹੱਤਿਆ ਕਰਨ ਦਾ ਦੋਸ਼ ਲਾਇਆ। ਬਿਆਨ 'ਚ ਇਹ ਵੀ ਆਖਿਆ ਗਿਆ ਹੈ ਕਿ ਟਰੰਪ ਦੇ ਫੈਸਲੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਅਮਰੀਕੀਆਂ ਨੂੰ ਹੋਵੇਗਾ, ਅਮਰੀਕਾ ਦੇ ਅਕਸ ਨੂੰ ਨੁਕਸਾਨ ਪਹੁੰਚੇਗਾ ਅਤੇ ਉਸ ਦਾ ਸ਼ਾਂਤੀ ਵਿਰੋਧੀ ਰੁਖ ਦੁਨੀਆ ਦੇ ਸਾਹਮਣੇ ਅਤੇ ਸਪੱਸ਼ਟ ਹੋ ਕੇ ਸਾਹਮਣੇ ਆਵੇਗਾ।


author

Khushdeep Jassi

Content Editor

Related News