ਸ਼੍ਰੀਲੰਕਾ ''ਚ 41 ਸ਼ੱਕੀ ਅੱਤਵਾਦੀਆਂ ਦੇ ਬੈਂਕ ਖਾਤਿਆਂ ''ਤੇ ਲੱਗੀ ਰੋਕ
Saturday, May 25, 2019 - 04:11 PM (IST)

ਕੋਲੰਬੋ — ਸ਼੍ਰੀਲੰਕਾ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਨੈਸ਼ਨਵ ਤੌਹੀਦ ਜਮਾਤ(ਐਨ.ਟੀ.ਜੇ.) ਨਾਲ ਸੰਬੰਧ ਰੱਖਣ ਵਾਲੇ 41 ਸ਼ੱਕੀ ਅੱਤਵਾਦੀਆਂ ਦੇ ਬੈਂਕ ਖਾਤਿਆਂ 'ਤੇ ਰੋਕ ਲਗਾ ਦਿੱਤੀ ਗਈ ਹੈ। ਦੇਸ਼ ਵਿਚ ਈਸਟਰ ਦੇ ਮੌਕੇ 'ਤੇ ਹੋਏ ਸਿਲਸਿਲੇ ਵਾਰ ਹਮਲਿਆਂ 'ਚ ਇਸੇ ਸੰਗਠਨ ਦਾ ਹੱਥ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟ ਵਿਚ ਦਿੱਤੀ ਗਈ ਹੈ।
ਪੁਲਸ ਦੇ ਬੁਲਾਰੇ ਰੂਵਨ ਗੁਣਸ਼ੇਖਰ ਨੇ ਦੱਸਿਆ ਕਿ ਸ਼ੱਕੀ ਫਿਲਹਾਲ ਅੱਤਵਾਦ ਜਾਂਚ ਵਿਭਾਗ(TID) ਅਤੇ ਅਪਰਾਧ ਜਾਂਚ ਵਿਭਾਗ(CID) ਦੀ ਹਿਰਾਸਤ ਵਿਚ ਹਨ। ਈਸਟਰ ਦੇ ਮੌਕੇ 'ਤੇ 9 ਆਤਮਘਾਤੀ ਹਮਲਾਵਰਾਂ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਨ੍ਹਾਂ ਅੱਤਵਾਦੀ ਹਮਲਿਆਂ ਵਿਚ 258 ਲੋਕ ਮਾਰੇ ਗਏ ਸਨ ਅਤੇ 500 ਤੋਂ ਜ਼ਿਆਦਾ ਲੋਕ ਜਖਮੀ ਹੋ ਗਏ ਸਨ।
ਟਾਈਮਸ ਆਨਲਾਈਨ ਨੇ ਸ਼ੁੱਕਰਵਾਰ ਨੂੰ ਆਪਣੀ ਖਬਰ 'ਚ ਗੁਣਸ਼ੇਖਰ ਦੇ ਹਵਾਲੇ ਨਾਲ ਦੱਸਿਆ ਕਿ ਇਨ੍ਹਾਂ ਸ਼ੱਕੀਆਂ ਦੇ ਖਾਤਿਆਂ 'ਚ ਕੁੱਲ 13 ਕਰੋੜ 40 ਲੱਖ ਰੁਪਏ ਹਨ। ਇਹ ਰਾਸ਼ੀ ਗ੍ਰਿਫਤਾਰੀ ਦੇ ਸਮੇਂ ਇਨ੍ਹਾਂ ਕੋਲੋਂ ਜ਼ਬਤ ਕੀਤੇ ਗਏ 1 ਕਰੋੜ 40 ਲੱਖ ਰੁਪਏ ਤੋਂ ਵੱਖਰੀ ਹੈ। ਸ਼ੁਰੂਆਤ 'ਚ ISIS ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਪਰ ਸਰਕਾਰ ਨੇ ਸਥਾਨਕ ਆਨ.ਟੀ.ਜੇ. ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ।