ਇਟਲੀ 'ਚ ਸ਼ਰਧਾ ਨਾਲ ਮਨਾਏ ਗਏ ਸੰਤ ਬਾਬਾ ਪ੍ਰੇਮ ਸਿੰਘ ਜੀ ਹਮੁਰਾਲੇ ਵਾਲਿਆਂ ਦੇ ਬਰਸੀ ਸਮਾਗਮ

Thursday, Jun 27, 2024 - 05:13 PM (IST)

ਇਟਲੀ 'ਚ ਸ਼ਰਧਾ ਨਾਲ ਮਨਾਏ ਗਏ ਸੰਤ ਬਾਬਾ ਪ੍ਰੇਮ ਸਿੰਘ ਜੀ ਹਮੁਰਾਲੇ ਵਾਲਿਆਂ ਦੇ ਬਰਸੀ ਸਮਾਗਮ

ਮਿਲਾਨ/ ਇਟਲੀ ( ਸਾਬੀ ਚੀਨੀਆ) - ਮਹਾਨ ਸਮਾਜ ਸੁਧਾਰਕ, ਰਾਜਨੀਤਿਕ ਤੇ ਧਾਰਮਿਕ ਆਗੂ ਸਾਬਕਾ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਉਪਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਾਰੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਸ਼ਰਧਾ ਤੇ ਸਿੱਖੀ ਦੇ ਮੁਜੱਸਮੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 74ਵੀਂ ਬਰਸੀ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਵਿਸ਼ਵ ਭਰ ਵਿਚ ਮਨਾਈ ਜਾ ਰਹੀ ਹੈ।

PunjabKesari

ਇਸ ਸੰਬਧੀ ਇਟਲੀ ਦੀਆਂ ਸੰਗਤਾਂ ਵੱਲੋ ਪੂਰੇ ਯੂਰਪ ਵਿਚ ਸਾਂਝੀਵਾਲਤਾ ਦਾ ਸੁਨੇਹਾ ਦੇ ਰਹੇ ਗੁਰਦੁਆਰਾ ਭਗਤ ਰਵਿਦਾਸ ਜੀ ਸਿੰਘ ਸਭਾ ਲਵੀਨੀਓ ਰੋਮ ਦੀਆਂ ਸੰਗਤਾਂ ਵੱਲੋਂ ਵੀ ਤਿੰਨ ਰੋਜਾਂ ਮਹਾਨ ਸਮਾਗਮ ਕਰਵਾਏ ਗਏ। ਜਿੰਨਾਂ ਵਿੱਚ ਸੰਗਤਾਂ ਨੇ ਦੂਰ ਦਰਾਡੇ ਤੋਂ ਪਹੁੰਚ ਕੇ ਸ਼ਿਰਕਤ ਕਰਦਿਆਂ ਸਮਾਗਮ ਦੀਆਂ ਰੌਣਕਾਂ ਨੂੰ ਵਧਾਇਆ ਅਤੇ ਗੁਰਬਾਣੀ ਰਸ ਸਰਵਣ ਕੀਤਾ।

PunjabKesari

ਇਸ ਮੌਕੇ ਗਿਆਨੀ ਮਨਿੰਦਰ ਸਿੰਘ ਜੀ ਬਟਾਲੇ ਵਾਲੇ ਅਤੇ  ਏ ,ਐਸ , ਏ ਖ਼ਾਲਸਾ ਢਾਡੀ ਜੱਥਾ ਯੂ , ਕੇ ਵਾਲਿਆਂ ਵੱਲੋ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾਇਆ ਗਿਆ ॥ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਨੌਜਵਾਨ ਸਭਾ ਲਵੀਨੀਓ ਵੱਲੋਂ ਆਏ ਹੋਏ ਜੱਥਿਆਂ ਅਤੇ ਸੇਵਾਦਾਰਾਂ ਦਾ ਉਚੇਚੇ ਤੌਰ 'ਤੇ ਸਨਾਮਾਨ ਕੀਤਾ ਗਿਆ। ਇਸ ਮੌਕੇ ਗੁਰੂ ਕਿ ਲੰਗਰ ਵੱਖ-ਵੱਖ ਸਟਾਲਾਂ ਦੇ ਰੂਪ ਵਿਚ ਅਤੁੱਟ ਵਰਤਾਏ ਗਏ।

PunjabKesari


author

Harinder Kaur

Content Editor

Related News