89 ਸਾਲਾ ਡਾਕਟਰ ਨਿਕਲਿਆ ਅਸਲੀ ''ਵਿੱਕੀ ਡੋਨਰ''

Saturday, Apr 13, 2019 - 06:18 PM (IST)

ਨਿਜਮੇਜਨ (ਨੀਦਰਲੈਂਡ)— ਇਕ ਡੱਚ ਫਰਟਰਲਿਟੀ ਡਾਕਟਰ (ਆਈ.ਵੀ.ਐੱਫ.) 'ਤੇ ਦੋਸ਼ ਹੈ ਕਿ ਉਸ ਨੇ ਬਿਨਾਂ ਮਾਤਾ-ਪਿਤਾ ਦੀ ਆਗਿਆ ਦੇ ਆਪਣੇ ਸਪਰਮ ਦੀ ਵਰਤੋਂ ਕਰਕੇ 49 ਬੱਚਿਆਂ ਦਾ ਪਿਤਾ ਬਣ ਗਿਆ। ਇਸ ਦਾ ਖੁਲਾਸਾ ਡੀ.ਐੱਨ.ਏ. ਟੈਸਟ ਨਾਲ ਹੋਇਆ ਹੈ। ਦੋਸ਼ੀ ਡਾਕਟਰ ਜਨ ਕਰਬਾਟ ਦੀ ਦੋ ਸਾਲ ਪਹਿਲਾਂ ਹੀ ਮੌਤ ਹੋ ਗਈ ਹੈ। ਉਸ ਨੇ ਰਾਟਰਡੈਮ ਦੇ ਕੋਲ ਬਿਜਡਾਪ ਸਥਿਤ ਕਲੀਨਿਕ 'ਚ ਬਿਨਾਂ ਔਰਤਾਂ ਦੀ ਆਗਿਆ ਲਏ ਆਪਣੇ ਸਪਰਮ ਨਾਲ ਉਨ੍ਹਾਂ ਨੂੰ ਗਰਭਵਤੀ ਕੀਤਾ ਸੀ। ਖੁਲਾਸੇ 'ਚ ਪਤਾ ਲੱਗਿਆ ਕਿ ਡਾਕਟਰ ਔਰਤਾਂ ਦੇ ਕਲੀਨਿਕ 'ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਪ੍ਰੈਗਨੈਂਟ ਕਰਨ ਲਈ ਉਨ੍ਹਾਂ ਦੇ ਪਤੀ ਦੇ ਸਪਰਮ ਦੀ ਬਜਾਏ ਆਪਣੇ ਸਪਰਮ ਦੀ ਵਰਤੋਂ ਕਰਦਾ ਸੀ।

ਕਰਬਾਟ ਹੈ 49 ਬੱਚਿਆਂ ਦਾ ਪਿਤਾ
ਸੰਗਠਨ ਨੇ ਆਪਣੇ ਬਿਆਨ 'ਚ ਕਿਹਾ ਕਿ ਦੱਖਣ-ਪੂਰਬੀ ਸ਼ਹਿਰ ਨਿਜਮੇਜਨ ਦੇ ਇਕ ਹਸਪਤਾਲ 'ਚ ਸ਼ੁੱਕਰਵਾਰ ਨੂੰ ਆਏ ਡੀ.ਐੱਨ.ਏ. ਪ੍ਰੀਖਣਾਂ ਦੇ ਨਤੀਜਿਆਂ ਤੋਂ ਪਤਾ ਲੱਗਿਆ ਕਿ 49 ਬੱਚੇ ਕਰਬਾਟ ਦੇ ਹਨ। ਇਸ ਗੱਲ ਨਾਲ ਗੰਭੀਰ ਸ਼ੱਕ ਪੈਦਾ ਹੋਇਆ ਹੈ ਕਿ ਕਰਬਾਟ ਕਲੀਨਿਕ 'ਚ ਆਪਣੇ ਸਪਰਮ ਦੀ ਵਰਤੋਂ ਕਰਦਾ ਸੀ। ਇਹ ਵਿਵਾਦਗ੍ਰਸਤ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਡੱਚ ਕੋਰਟ ਨੇ ਫਰਵਰੀ ਮਹੀਨੇ ਕਰਬਾਟ ਦੇ ਡੀ.ਐੱਨ.ਏ. ਨੂੰ ਸਾਰੇ ਮਾਤਾ-ਪਿਤਾ ਤੇ ਬੱਚਿਆਂ ਲਈ ਮੁਹੱਈਆ ਕਰਵਾਉਣ ਦੀ ਗੱਲ ਕਹੀ ਸੀ ਤਾਂਕਿ ਉਹ ਖੁਦ ਇਸ ਗੱਲ ਦੀ ਜਾਂਚ ਕਰ ਸਕਣ।

ਕਰਬਾਟ ਨੇ ਲਗਭਗ 60 ਬੱਚਿਆਂ ਦੇ ਪਿਤਾ ਹੋਣ ਦੀ ਗੱਲ ਸਵਿਕਾਰ ਕੀਤੀ
ਆਪਣੀ ਮੌਤ ਤੋਂ ਪਹਿਲਾਂ 89 ਸਾਲ ਦੀ ਉਮਰ 'ਚ ਕਰਬਾਟ ਨੇ ਲਗਭਗ 60 ਬੱਚਿਆਂ ਦਾ ਪਿਤਾ ਹੋਣ ਦੀ ਗੱਲ ਸਵਿਕਾਰ ਕੀਤੀ ਸੀ। ਉਸ ਦੇ ਕਥਿਤ ਤੌਰ 'ਤੇ ਬਦਨਾਮ ਕਲੀਨਿਕ ਨੂੰ ਬੇਨਿਯਮੀਆਂ ਦੇ ਚੱਲਦੇ 2009 'ਚ ਬੰਦ ਕਰ ਦਿੱਤਾ ਗਿਆ ਸੀ। ਇਕ ਡੱਚ ਅਖਬਾਰ ਐੱਨ.ਆਰ.ਸੀ. ਦੀ ਰਿਪੋਰਟ ਮੁਤਾਬਕ ਕਰਬਾਟ ਨੇ ਕਈ ਡੋਨਰਸ ਦੇ ਸਪਰਮਸ ਨੂੰ ਮਿਲਾਉਣ ਤੇ ਫਰਜ਼ੀ ਦਸਤਾਵੇਜ਼ ਦੇਣ ਦੀ ਗੱਲ ਕਬੂਲ ਕੀਤੀ ਸੀ। ਕਰਬਾਟ ਤੋਂ ਪੈਦਾ ਹੋਏ ਸ਼ੱਕੀ ਬੱਚਿਆਂ ਦੇ ਗਰੁੱਪ ਨੇ ਉਸ ਦੇ ਪਰਿਵਾਰ ਨੂੰ ਅਦਾਲਤ 'ਚ ਘਸੀਟ ਕੇ, ਕਰਬਾਟ ਦੇ ਡੀ.ਐੱਨ.ਏ. ਪ੍ਰੋਫਾਈਲ ਨੂੰ ਜਾਰੀ ਕਰਨ ਦੀ ਮੰਗ ਕੀਤੀ। ਜਿਸ ਨੂੰ ਇਕ ਸੁਰੱਖਿਅਤ ਸਥਾਨ 'ਤੇ ਬੰਦ ਰੱਖਿਆ ਗਿਆ ਸੀ।

ਕੋਰਟ ਨੇ ਦਿੱਤੇ ਹੁਕਮ, ਲੋਕ ਕਰਵਾ ਸਕਦੇ ਹਨ ਡੀ.ਐੱਨ.ਏ. ਟੈਸਟ
ਇਸ ਤੋਂ ਬਾਅਦ ਕਰਬਾਟ ਦੇ ਪਰਿਵਾਰ ਦੇ ਵਕੀਲ ਨੇ ਕੋਰਟ 'ਚ ਤਰਕ ਦਿੱਤਾ ਸੀ ਕਿ ਉਨ੍ਹਾਂ ਦੇ ਕਲਾਇੰਟਸ ਦੀ ਪ੍ਰਾਈਵੇਸੀ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਬੱਚਿਆਂ ਦੀ ਸਲਾਹਕਾਰ ਇਰਾ ਡੀ ਵਿੱਟੇ ਨੇ ਕਿਹਾ ਕਿ ਜੱਜ ਡੀ.ਐੱਨ.ਏ. ਲਈ ਸਹਿਮਤ ਹੋ ਗਏ ਹਨ। ਉਨ੍ਹਾਂ ਨੇ ਬੱਚਿਆਂ ਦੇ ਅਧਿਕਾਰਾਂ ਨੂੰ ਕਰਬਾਟ ਦੇ ਪਰਿਵਾਰ ਦੇ ਅਧਿਕਾਰਾਂ ਤੋਂ ਉੱਪਰ ਰੱਖਿਆ ਗਿਆ ਹੈ। ਇਹੀ ਨਹੀਂ ਇਸ ਸੰਗਠਨ ਨੇ ਅਪੀਲ ਕੀਤੀ ਹੈ ਕਿ ਜਿਸ ਨੂੰ ਵੀ ਲੱਗਦਾ ਹੈ ਕਿ ਉਨ੍ਹਾਂ ਦੇ ਬੱਚੇ ਦਾ ਪਿਤਾ ਕਰਬਾਟ ਹੋ ਸਕਦਾ ਹੈ ਤਾਂ ਉਹ ਡੀ.ਐੱਨ.ਏ. ਟੈਸਟ ਲਈ ਅਪੀਲ ਕਰ ਸਕਦਾ ਹੈ।


Baljit Singh

Content Editor

Related News