78 ਸਾਲ ਦੇ ਬੁੱਢੇ ਨੇ 17 ਸਾਲ ਦੀ ਕੁੜੀ ਨਾਲ ਕੀਤਾ ਵਿਆਹ, ਹੁਣ 22 ਦਿਨਾਂ ਬਾਅਦ ਲਿਆ ਇਹ ਵੱਡਾ ਫ਼ੈਸਲਾ

Friday, Nov 06, 2020 - 11:57 AM (IST)

ਇੰਡੋਨੇਸ਼ੀਆ: ਪਿਛਲੇ ਮਹੀਨੇ ਇੰਡੋਨੇਸ਼ੀਆ 'ਚ ਅਬਾਹ ਸਰਨਾ ਨਾਮ ਦੇ 78 ਸਾਲਾ ਬਜ਼ੁਰਗ ਨੇ 17 ਸਾਲ ਦੀ ਕੁੜੀ ਨੋਨੀ ਨਵਿਤਾ ਨਾਲ ਵਿਆਹ ਕੀਤਾ ਸੀ। ਇਸ ਮਸ਼ਹੂਰ ਹੋਏ ਵਿਆਹ ਦੇ 22 ਦਿਨਾਂ ਬਾਅਦ ਹੁਣ ਇਸ ਸ਼ਖ਼ਸ ਨੇ ਆਪਣੀ ਪਤਨੀ ਤੋਂ ਵੱਖ ਹੋਣ ਦਾ ਫ਼ੈਸਲਾ ਕਰ ਲਿਆ ਹੈ। ਵਿਆਹ ਦੇ ਅਜਿਹੇ ਬਹੁਤ ਹੀ ਘੱਟ ਮਾਮਲੇ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ 'ਚ ਉਮਰ ਦਾ ਇੰਨਾ ਵੱਡਾ ਫਾਂਸਲਾ ਹੁੰਦਾ ਹੈ। ਇਸ ਕਾਰਨ ਸੋਸ਼ਲ ਮੀਡੀਆ 'ਤੇ ਇਸ ਨੇ ਬਹੁਤ ਵਾਹਾਵਾਹੀ ਖੱਟੀ ਸੀ ਪਰ ਹੁਣ ਅਬਾਹ ਨੇ ਨੋਨੀ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਕੁੜੀ ਦੇ ਪਰਿਵਾਰ ਵਾਲਿਆਂ ਨੂੰ ਇਸ ਗੱਲ ਨਾਲ ਝਟਕਾ ਲੱਗਿਆ ਹੈ ਕਿਉਂਕਿ ਇਨ੍ਹਾਂ ਦੋਵਾਂ ਦੇ ਰਿਸ਼ਤੇ 'ਚ ਕੁੜੀ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਜ਼ਰ ਨਹੀਂ ਆ ਰਹੀ ਸੀ। 

PunjabKesari

ਇਹ ਵੀ ਪੜ੍ਹੋ: ਸਰਦੀਆਂ 'ਚ ਗੁੜ ਖਾਣਾ ਹੈ ਲਾਹੇਵੰਦ, ਖੂਨ ਦੀ ਕਮੀ ਦੇ ਨਾਲ-ਨਾਲ ਹੋਰ ਬੀਮਾਰੀਆਂ ਨੂੰ ਵੀ ਕਰਦਾ ਹੈ ਦੂਰ


ਲਾੜੀ ਨੂੰ ਭੇਜਿਆ ਤਲਾਕ ਦਾ ਨੋਟਿਸ
ਰਿਪੋਰਟ ਮੁਤਾਬਕ ਲਾੜੀ ਦੀ ਭੈਣ ਇਯਾਨ ਨੇ ਮੀਡੀਆ ਨੂੰ ਕਿਹਾ ਹੈ ਕਿ ਮੈਂ ਇਹ ਸਭ ਜਾਣ ਕੇ ਹੈਰਾਨ ਸੀ ਕਿਉਂਕਿ ਦੋਵਾਂ ਦੇ ਵਿਚਕਾਰ ਹੁਣ ਤੱਕ ਸਭ ਕੁੱਝ ਠੀਕ ਹੀ ਚੱਲ ਰਿਹਾ ਸੀ ਪਰ ਅਚਾਨਕ ਲਏ ਗਏ ਉਨ੍ਹਾਂ ਦੇ ਇਸ ਫ਼ੈਸਲੇ ਨੇ ਮੈਨੂੰ ਹੈਰਾਨ ਕਰ ਦਿੱਤਾ ਹੈ। ਪਰਿਵਾਰ ਨੂੰ ਅਬਾਹ ਸਰਨਾ ਤੋਂ ਕੋਈ ਪ੍ਰੇਸ਼ਾਨੀ ਨਹੀਂ ਸੀ। ਹਾਲਾਂਕਿ ਅਬਾਹ ਦੇ ਪਰਿਵਾਰ ਵਾਲਿਆਂ ਵੱਲੋਂ ਇਸ ਵਿਆਹ ਨੂੰ ਲੈ ਕੇ ਕੋਈ ਸਮੱਸਿਆ ਜ਼ਰੂਰ ਸੀ। 

ਇਹ ਵੀ ਪੜ੍ਹੋ:ਇਮਿਊਨਿਟੀ ਵਧਾਉਣ 'ਚ ਲਾਹੇਵੰਦ ਹਨ ਇਹ ਚੀਜ਼ਾਂ, ਡਾਈਟ 'ਚ ਜ਼ਰੂਰ ਕਰੋ ਸ਼ਾਮਲ

PunjabKesari
ਵਿਆਹ ਤੋਂ ਪਹਿਲਾਂ ਗਰਭਵਤੀ ਹੋਣ ਦਾ ਦੋਸ਼ ਲਗਾਇਆ
ਲਾੜੀ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਹ ਵਿਆਹ ਤੋਂ ਪਹਿਲਾਂ ਗਰਭਵਤੀ ਸੀ ਜਿਸ ਦੀ ਵਜ੍ਹਾ ਨਾਲ 78 ਸਾਲਾ ਅਬਾਹ ਨੇ ਉਸ ਤੋਂ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਨੋਨੀ ਦੀ ਭੈਣ ਨੇ ਇਸ ਦੋਸ਼ ਨੂੰ ਪੂਰੀ ਤਰ੍ਹਾਂ ਨਾਲ ਝੂਠਾ ਅਤੇ ਗ਼ਲਤ ਦੱਸਿਆ ਹੈ।
ਦਾਜ ਦੇਣ ਦਾ ਵੀ ਹੈ ਮਾਮਲਾ 
ਕਿਹਾ ਜਾ ਰਿਹਾ ਹੈ ਕਿ ਅਬਾਹ ਸਰਨਾ ਨੇ ਵਿਆਹ ਸਮੇਂ ਲਾੜੀ ਦੇ ਲਈ 50 ਹਜ਼ਾਰ ਰੁਪਏ, ਮੋਟਰਸਾਈਕਲ ਅਤੇ ਗੱਦੇ ਆਦਿ ਵੀ ਭੇਜੇ ਸਨ। ਉੱਧਰ ਰਿਪੋਰਟਸ 'ਚ ਕਿਹਾ ਗਿਆ ਹੈ ਕਿ ਨੋਨੀ ਨਵਿਤਾ ਦੇ ਪਰਿਵਾਰ ਵਾਲਿਆਂ ਵੱਲੋਂ ਵੀ ਵਿਆਹ 'ਚ ਦਾਜ ਦੀ ਮੋਟੀ ਰਕਮ ਦਿੱਤੀ ਗਈ ਸੀ।


Aarti dhillon

Content Editor

Related News