ਸਤਿਗੁਰੂ ਕਬੀਰ ਮਹਾਰਾਜ ਜੀ ਦਾ 623ਵਾਂ ਆਗਮਨ ਪੁਰਬ ਇਟਲੀ ਵਿਖੇ 4 ਜੁਲਾਈ ਨੂੰ ਮਨਾਇਆ ਜਾਵੇਗਾ
Thursday, Jul 01, 2021 - 06:32 PM (IST)
ਰੋਮ/ਇਟਲੀ (ਕੈਂਥ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਨਕਲਾਬੀ ਬਾਣੀ ਦੇ ਰਚੇਤਾ ਸਤਿਗੁਰੂ ਕਬੀਰ ਸਾਹਿਬ ਜੀ ਦੇ 623ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 4 ਜੁਲਾਈ 2021 ਦਿਨ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ (ਲਾਤੀਨਾ) ਇਟਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪ੍ਰਸਿੱਧ ਮਿਸ਼ਨਰੀ ਜਥੇ ਅਤੇ ਪ੍ਰਚਾਰਕ ਸੰਗਤਾਂ ਨੂੰ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਸੰਘਰਸ਼ਮਈ ਇਨਕਲਾਬੀ ਜੀਵਨ ਫਲਸਫ਼ੇ ਤੋਂ ਵਿਸਥਾਰਪੂਰਵਕ ਜਾਣੂ ਕਰਵਾਉਣਗੇ।
ਇਹ ਵੀ ਪੜ੍ਹੋ : ਨਵੇਂ ਯੁੱਗ ਦੀ ਸ਼ੁਰੂਆਤ ! ਉੱਡਣ ਵਾਲੀ ਕਾਰ ਨੇ ਮਾਰੀ ਸਫ਼ਲ 'ਉਡਾਰੀ', 2 ਮਿੰਟ 'ਚ ਬਣੀ ਜਹਾਜ਼
ਇਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ "ਅੰਮ੍ਰਿਤਬਾਣੀ" ਦੇ ਜਾਪ ਉਪੰਰਤ ਧਾਰਮਿਕ ਦੀਵਾਨ ਸਜਾਏ ਜਾਣਗੇ। ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਰਾਮ ਆਸਰਾ ਪ੍ਰਧਾਨ ਤੇ ਸਮੂਹ ਕਮੇਟੀ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਝੇ ਤੌਰ ’ਤੇ ਕਿਹਾ ਕਿ ਸਭ ਸੰਗਤਾਂ ਇਸ ਪਵਿੱਤਰ ਦਿਵਸ ਮੌਕੇ ਗੁਰੂਘਰ ਪਹੁੰਚ ਕੇ ਗੁਰੂ ਦੀਆਂ ਦਾਤਾਂ ਅਤੇ ਖੁਸ਼ੀਆਂ ਪ੍ਰਾਪਤ ਕਰੋ ਜੀ। ਇਹ ਪ੍ਰੋਗਰਾਮ ਕੋਵਿਡ-19 ਦੇ ਨਿਯਮਾਂ ਅਨੁਸਾਰ ਮਨਾਇਆ ਜਾਵੇਗਾ, ਜਿਸ ਵਿੱਚ ਸ਼ਮੂਲੀਅਤ ਕਰਨ ਲਈ ਸੰਗਤ ਲਈ ਵਿਸ਼ੇਸ਼ ਗੱਡੀਆਂ ਦਾ ਪ੍ਰਬੰਧ ਕਮੇਟੀ ਵੱਲੋਂ ਹੋਵੇਗਾ।