ਪਾਕਿ ''ਚ 126 ਸਾਲ ਪੁਰਾਣੇ ਮੰਦਰ ਨੂੰ ਮੁਰੰਮਤ ਤੋਂ ਬਾਅਦ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ

Saturday, Jan 30, 2021 - 12:47 AM (IST)

ਪਾਕਿ ''ਚ 126 ਸਾਲ ਪੁਰਾਣੇ ਮੰਦਰ ਨੂੰ ਮੁਰੰਮਤ ਤੋਂ ਬਾਅਦ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ

ਲਾਹੌਰ-ਪਾਕਿਸਤਾਨ ਦੇ ਸਿੰਧ ਸੂਬੇ 'ਚ 126 ਸਾਲ ਪੁਰਾਣੇ ਇਕ ਸ਼ਿਵ ਮੰਦਰ ਨੂੰ ਮੁਰੰਮਤ ਦੇ ਕੰਮ ਤੋਂ ਬਾਅਦ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ ਅਤੇ ਇਸ ਦਾ ਪ੍ਰਬੰਧਕੀ ਕੰਟਰੋਲ ਇਕ ਸਥਾਨਕ ਹਿੰਦੂ ਸੰਗਠਨ ਨੂੰ ਸੌਂਪ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਕਿਸਤਾਨ 'ਚ ਘੱਟ ਗਿਣਤੀ ਦੇ ਧਾਰਮਿਕ ਥਾਵਾਂ ਦੀ ਦੇਖ ਭਾਲ ਕਰਨ ਵਾਲੇ ਏਵੈਕਿਯੂਈ ਟਰੱਸਟ ਪ੍ਰਾਪਟੀ ਬੋਰਡ (ਈ.ਟੀ.ਬੀ.ਪੀ.) ਨੇ ਕਿਹਾ ਕਿ ਉਸ ਨੇ ਹਾਲ ਹੀ 'ਚ ਦੇਸ਼ ਭਰ ਦੇ ਦਰਜਨਾਂ ਮੰਦਰਾਂ ਦਾ ਨਵੀਨੀਕਰਣ ਕੀਤਾ ਹੈ।

ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ

ਈ.ਟੀ.ਬੀ.ਪੀ. ਨੇ ਬੁਲਾਰੇ ਆਮਿਰ ਹਾਸ਼ਮੀ ਨੇ ਪੀ.ਟੀ.ਆਈ.- ਭਾਸ਼ਾ ਨੂੰ ਦੱਸਿਆ 'ਹੈਦਰਾਬਾਦ 'ਚ ਸਥਿਤ 126 ਸਾਲ ਪੁਰਾਣੇ ਸ਼ਿਵ ਮੰਦਰ-ਗੋਸਵਾਮੀ ਪੁਰਸ਼ੋਤਮ ਘਰ ਨਿਹਾਲ ਘਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦਾ ਨਵੀਨੀਕਰਣ ਕੀਤਾ ਗਿਆ ਹੈ। ਹਾਸ਼ਮੀ ਨੇ ਕਿਹਾ ਕਿ ''ਰਾਸ਼ਟਰੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਚੈਲਾ ਰਾਮ ਨੇ ਈ.ਟੀ.ਪੀ.ਬੀ. ਦੇ ਚੇਅਰਮੈਨ ਡਾ. ਆਮੇਰ ਅਹਿਮਦ ਨੂੰ ਮੰਦਰ ਕੰਪਲੈਕਸ 'ਚ ਉਸ ਦੇ ਨੇੜਲੇ ਦੇ ਖੇਤਰਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਹਿੰਦੂ ਆਸਾਨੀ ਨਾਲ ਉੱਥੇ ਜਾ ਸਕਣੇ ਅਤੇ ਆਪਣੀ ਰਸਮ ਨਿਭਾ ਸਕਣ। ਉਨ੍ਹਾਂ ਨੇ ਕਿਹਾ ਕਿ ਹਾਲ ਹੀ 'ਚ ਮੁਰੰਮਤ ਕੀਤੇ ਗਏ ਹੋਰਾਂ ਮੰਦਰਾਂ 'ਚ ਸਿਆਲਕੋਟ ਦਾ 1000 ਸਾਲ ਪੁਰਾਣਾ ਸ਼ਾਵਲਾ ਤੇਜਾ ਮੰਦਰ ਵੀ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਪੇਸ਼ਾਵਾਰ 'ਚ ਮੰਦਰਾਂ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।

ਇਹ ਵੀ ਪੜ੍ਹੋ -ਜਾਪਾਨ ਏਅਰਲਾਇੰਸ ਦਾ ਜਹਾਜ਼ ਰਨਵੇ 'ਤੇ ਫਿਸਲਿਆ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News