ਧਰਤੀ ’ਤੇ ਮਿਲਿਆ ‘ਨਰਕ ਦਾ ਦਰਵਾਜ਼ਾ’, ਕਈ ਸਾਲਾਂ ਤੋਂ ਬਲ੍ਹ ਰਹੀ ਅੱਗ
Saturday, Dec 24, 2022 - 03:57 AM (IST)
ਅਸ਼ਗਬਤ (ਇੰਟ.)- ਧਰਤੀ ’ਤੇ ਇਕ ਅਜਿਹੀ ਥਾਂ ਦਾ ਪਤਾ ਲੱਗਾ ਹੈ ਜਿਥੇ ਵਿਸ਼ਾਲ ਟੋਇਆ ਮੌਜੂਦ ਹੈ ਜੋ ਸਾਲਾਂ ਤੋਂ ਲਗਾਤਾਰ ਸੜ ਰਿਹਾ ਹੈ। ਇਸ ਨੂੰ ‘ਨਰਕ ਦਾ ਦਰਵਾਜ਼ਾ’ ਕਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਵਿਸ਼ਾਲ ਟੋਏ ਵਿਚ ਪਿਛਲੇ 50 ਸਾਲਾਂ ਤੋਂ ਲਗਾਤਾਰ ਅੱਗ ਬਲ੍ਹ ਰਹੀ ਹੈ। ਰਿਪੋਰਟ ਮੁਤਾਬਕ, ਇਹ ਨਰਕ ਦਾ ਦਰਵਾਜ਼ਾ ਤੁਰਕਮੇਨਿਸਤਾਨ ਵਿਚ ਮੌਜੂਦ ਹੈ।
ਇਹ ਖ਼ਬਰ ਵੀ ਪੜ੍ਹੋ - CBI ਦੀ ਵੱਡੀ ਕਾਰਵਾਈ : ICICI ਦੀ ਸਾਬਕਾ CEO ਚੰਦਾ ਕੋਚਰ ਪਤੀ ਦੀਪਕ ਸਮੇਤ ਗ੍ਰਿਫ਼ਤਾਰ
ਇਹ ਟੋਇਆ 230 ਫੁੱਟ ਚੌੜਾ ਹੈ ਅਤੇ ਇਸ ਵਿਚ ਪਿਛਲੇ 50 ਸਾਲਾਂ ਤੋਂ ਲਗਾਤਾਰ ਅੱਗ ਬਲ੍ਹ ਰਹੀ ਹੈ। ਟੋਏ ’ਚੋਂ ਲਗਾਤਾਰ ਜ਼ਹਿਰੀਲੀ ਗੈਸ ਨਿਕਲਦੀ ਹੈ ਜੋ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਨੂੰ ਹੌਲੀ-ਹੌਲੀ ਮਾਰ ਰਹੀ ਹੈ। ਇਹ ਗੈਸ ਲੋਕਾਂ ਦੀ ਸਿਹਤ ਖਰਾਬ ਕਰ ਰਹੀ ਹੈ। ਇਹ ਵਿਸ਼ਾਲ ਕ੍ਰੇਟਰ ਕਾਰਾਕੁਮ ਰੇਗਿਸਤਾਨ ਵਿਚ ਹੈ ਜੋ ਅਸ਼ਗਬਤ ਸ਼ਹਿਰ ਤੋਂ ਤਕਰੀਬਨ 160 ਮੀਲ ਦੂਰੀ ’ਤੇ ਹੈ। ਹਰ ਸਮੇਂ ਅੱਗ ਵਲਦੀ ਰਹਿਣ ਕਾਰਨ ਹੀ ਇਸ ਨੂੰ ‘ਮਾਊਥ ਆਫ ਹੇਲ’ ਜਾਂ ‘ਗੇਟ ਆਫ ਹੈਲ’ ਵੀ ਕਿਹਾ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ - Man vs Wild ਦੇ Bear Grylls ਨੂੰ ਦਿੱਲੀ ਹਾਈਕੋਰਟ ਨੇ ਭੇਜਿਆ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਦੱਸਿਆ ਜਾਂਦਾ ਹੈ ਕਿ ਇਹ ਵਿਸ਼ਾਲ ਟੋਇਆ ਹਮੇਸ਼ਾ ਤੋਂ ਮੌਜੂਦ ਨਹੀਂ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਸੋਵੀਅਤ ਸੰਘ ਦੇ ਹਾਲਾਤ ਠੀਕ ਨਹੀਂ ਸਨ। ਉਨ੍ਹਾਂ ਨੇ ਤੇਲ ਅਤੇ ਕੁਦਰਤੀ ਗੈਸ ਦੀ ਬਹੁਤ ਲੋੜ ਹੈ। ਉਸ ਸਮੇਂ ਵਿਗਿਆਨੀਆਂ ਨੇ ਰੇਗਿਸਤਾਨ ਵਿਚ ਤੇਲ ਲੱਭਣ ਲਈ ਖੁਦਾਈ ਸ਼ੁਰੂ ਕੀਤੀ। ਉਨ੍ਹਾਂ ਨੇ ਕੁਦਰਤੀ ਗੈਸ ਤਾਂ ਮਿਲੀ ਪਰ ਉਥੋਂ ਜ਼ਮੀਨ ਧਸ ਗਈ ਅਤੇ ਵਿਸ਼ਾਲ ਟੋਏ ਬਣੇ ਗਏ। ਟੋਇਆ ਵਿਚੋਂ ਮੀਥੇਨ ਗੈਸ ਦੀ ਲੀਕੇਜ਼ ਵੀ ਤੇਜ਼ੀ ਨਾਲ ਹੋਈ। ਅਜਿਹੇ ਵਿਚ ਵਾਯੂਮੰਡਲ ਨੂੰ ਜ਼ਿਆਦਾ ਨੁਕਸਾਨ ਨਾ ਪਹੁੰਚੇ, ਇਸਦੇ ਲਈ ਵਿਗਿਆਨੀਆਂ ਨੇ ਟੋਏ ਵਿਚ ਅੱਗ ਲਗਾ ਦਿੱਤੀ। ਉਨ੍ਹਾਂ ਨੂੰ ਲੱਗਾ ਸੀ ਕਿ ਜਿਵੇਂ ਹੀ ਗੈਸ ਖਤਮ ਹੋਵੇਗੀ, ਉਂਝ ਹੀ ਅੱਗ ਵੀ ਬੁੱਝ ਜਾਏਗੀ ਪਰ ਪਿਛਲੇ 50 ਸਾਲਾਂ ਤੋਂ ਇਹ ਲਗਾਤਾਰ ਅੱਗ ਲੱਗੀ ਹੋਈ ਹੈ। ਹਾਲਾਂਕਿ ਇਸ ਦਾਅਵੇ ਦੀ ਸੱਚਾਈ ਕੋਈ ਪੁਖਤਾ ਸਬੂਤ ਨਹੀਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।