ਸੰਸਦੀ ਚੋਣਾਂ ’ਚ ਤੀਜੀ ਵਾਰ ਜਿੱਤ ਮਗਰੋਂ ਜਸਟਿਨ ਟਰੂਡੋ ਨੇ ਕੀਤਾ ਟਵੀਟ, ਲਿਖਿਆ- ‘ਥੈਂਕ ਯੂ ਕੈਨੇਡਾ’

Tuesday, Sep 21, 2021 - 03:27 PM (IST)

ਸੰਸਦੀ ਚੋਣਾਂ ’ਚ ਤੀਜੀ ਵਾਰ ਜਿੱਤ ਮਗਰੋਂ ਜਸਟਿਨ ਟਰੂਡੋ ਨੇ ਕੀਤਾ ਟਵੀਟ, ਲਿਖਿਆ- ‘ਥੈਂਕ ਯੂ ਕੈਨੇਡਾ’

ਟੋਰਾਂਟੋ (ਭਾਸ਼ਾ) : ਕੈਨੇਡਾ ਦੇ ਲੋਕਾਂ ਨੇ ਸੋਮਵਾਰ ਨੂੰ ਸੰਸਦੀ ਚੋਣਾਂ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਜਿੱਤ ਦਿਵਾਈ ਹੈ ਪਰ ਜ਼ਿਆਦਾ ਸੀਟਾਂ ’ਤੇ ਵੱਡੀ ਜਿੱਤ ਦੀ ਉਨ੍ਹਾਂ ਦੀ ਮੰਸ਼ਾ ਪੂਰੀ ਨਹੀਂ ਹੋ ਸਕੀ ਹੈ। ਲਿਬਰਲ ਪਾਰਟੀ ਨੇ ਕਿਸੇ ਵੀ ਪਾਰਟੀ ਦੀ ਤੁਲਨਾ ਵਿਚ ਸਭ ਤੋਂ ਜ਼ਿਆਦਾ ਸੀਟਾਂ ਹਾਸਲ ਕੀਤੀਆਂ ਹਨ।

ਇਹ ਵੀ ਪੜ੍ਹੋ: ਜਾਪਾਨ ਦੀਆਂ 2 ਜੁੜਵਾ ਭੈਣਾਂ ਨੇ ਬਣਾਇਆ ਸਭ ਤੋਂ ਜ਼ਿਆਦਾ ਉਮਰ ਤੱਕ ਜ਼ਿਊਂਦਾ ਰਹਿਣ ਦਾ ਵਰਲਡ ਰਿਕਾਰਡ

PunjabKesari

ਟਰੂਡੋ ਨੇ ਇਕ ਟਵੀਟ ਕੀਤਾ, ‘ਥੈਂਕ ਯੂ ਕੈਨੇਡਾ, ਆਪਣੀ ਵੋਟ ਪਾਉਣ ਲਈ, ਲਿਬਰਲ ਪਾਰਟੀ ’ਤੇ ਭਰੋਸਾ ਰੱਖਣ ਲਈ, ਇਕ ਉਜਵਲ ਭਵਿੱਖ ਦੀ ਚੋਣ ਲਈ। ਅਸੀਂ ਕੋਵਿਡ ਖ਼ਿਲਾਫ਼ ਲੜਾਈ ਖ਼ਤਮ ਕਰਨ ਜਾ ਰਹੇ ਹਾਂ ਅਤੇ ਕੈਨੇਡਾ ਨੂੰ ਅੱਗੇ ਵਧਾਉਣ ਜਾ ਰਹੇ ਹਾਂ।’

ਇਹ ਵੀ ਪੜ੍ਹੋ: ਤਾਲਿਬਾਨ ਨੇ ਉਪ ਮੰਤਰੀਆਂ ਦੀ ਸੂਚੀ ਕੀਤੀ ਜਾਰੀ, ਕਿਸੇ ਵੀ ਬੀਬੀ ਨੂੰ ਨਹੀਂ ਮਿਲੀ ਜਗ੍ਹਾ

ਦੱਸ ਦੇਈਏ ਕਿ ਟਰੂਡੋ ਨੇ 2015 ਦੀਆਂ ਚੋਣਾਂ ਵਿਚ ਆਪਣੇ ਮਰਹੂਮ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਪਿਅਰੇ ਟਰੂਡੋ ਦੀ ਪ੍ਰਸਿੱਧੀ ਦਾ ਸਹਾਰਾ ਲਿਆ ਅਤੇ ਚੋਣਾ ਵਿਚ ਜਿੱਤ ਹਾਸਲ ਕੀਤੀ ਸੀ। ਫਿਰ ਪਾਰਟੀ ਦੀ ਅਗਵਾਈ ਕਰਦੇ ਹੋਏ ਪਿਛਲੇ 2 ਵਾਰ ਦੀਆਂ ਚੋਣਾਂ ਵਿਚ ਉਨ੍ਹਾਂ ਨੇ ਆਪਣੇ ਦਮ ’ਤੇ ਪਾਰਟੀ ਨੂੰ ਜਿੱਤ ਦਿਵਾਈ। ਲਿਬਰਲ ਪਾਰਟੀ 157 ਸੀਟਾਂ ਨਾਲ ਅੱਗੇ ਹੈ, ਜਦੋਂਕਿ ਕੰਜ਼ਰਵੇਟਿਵ ਪਾਰਟੀ 119 ਸੀਟਾਂ ਨਾਲ ਅੱਗੇ ਹੈ, ਬਲਾਕ ਕਿਉਬਕੋਇਸ 34 ਅਤੇ ਖੱਬੇਪੱਖੀ ਨਿਊ ਡੈਮੋਕ੍ਰੇਟਿਕ ਪਾਰਟੀ 26 ਸੀਟਾਂ ਨਾਲ ਅੱਗੇ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News