ਰਾਜਕੁਮਾਰੀ ਉਬੋਲਰਤਨ ਥਾਈਲੈਂਡ ਦੇ ਪੀ.ਐੱਮ. ਅਹੁਦੇ ਲਈ ਨਾਮਜ਼ਦ

Friday, Feb 08, 2019 - 09:56 AM (IST)

ਰਾਜਕੁਮਾਰੀ ਉਬੋਲਰਤਨ ਥਾਈਲੈਂਡ ਦੇ ਪੀ.ਐੱਮ. ਅਹੁਦੇ ਲਈ ਨਾਮਜ਼ਦ

ਬੈਂਕਾਕ (ਵਾਰਤਾ)— ਥਾਈਲੈਂਡ ਵਿਚ ਥਾਈ ਰਾਕਸਾ ਚਾਰਟ ਪਾਰਟੀ ਨੇ ਸ਼ੁੱਕਰਵਾਰ ਨੂੰ ਰਾਜਕੁਮਾਰੀ ਉਬੋਲਰਤਨ ਮਹਿਡੋਲ (67) ਨੂੰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ ਵਿਚ ਨਾਮਜ਼ਦ ਕੀਤਾ। ਰਾਜਨੀਤਕ ਪਾਰਟੀਆਂ ਲਈ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰਾਂ ਦੀ ਆਪਣੀ ਸੂਚੀ ਚੋਣ ਕਮਿਸ਼ਨ ਸਾਹਮਣੇ ਪੇਸ਼ ਕਰਨ ਦਾ ਸ਼ੁੱਕਰਵਾਰ ਨੂੰ ਆਖਰੀ ਦਿਨ ਹੈ। 

PunjabKesari

ਰਾਜਕੁਮਾਰੀ ਉਬੋਲਰਤਨ ਮਰਹੂਮ ਸਮਰਾਟ ਭੂਮੀਬੋਲ ਅਦੁੱਲਦੇਜ ਅਤੇ ਸਮਰਾਟ ਮਾਹਾ ਵਜ਼ੀਰਾਲੋਂਗਕੋਰਨ ਦੀ ਭੈਣ ਹੈ। ਉਨ੍ਹਾਂ ਨੇ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮ ਸਮੇਤ ਵੱਖ-ਵੱਖ ਸਮਾਜਿਕ ਅਤੇ ਸਿਹਤ ਪ੍ਰੋਗਰਾਮਾਂ ਨੂੰ ਵਧਾਵਾ ਦੇਣ ਵਾਲੀਆਂ ਮੁਹਿੰਮਾਂ ਵਿਚ ਸਹਿਯੋਗ ਦਿੱਤਾ ਹੈ। ਥਾਈਲੈਂਡ ਵਿਚ ਆਮ ਚੋਣਾਂ ਇਸ ਸਾਲ 24 ਮਾਰਚ ਨੂੰ ਹੋਣਗੀਆਂ।


author

Vandana

Content Editor

Related News