ਥਾਈਲੈਂਡ : ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਓਮੀਕ੍ਰੋਨ ਦੇ ਮਾਮਲਿਆਂ ''ਚ ਹੋਇਆ ਵਾਧਾ

01/05/2022 12:48:34 AM

ਬੈਂਕਾਕ-ਥਾਈਲੈਂਡ ਦੇ ਜਨ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 'ਚ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਕੁੱਲ 2,062 ਮਾਮਲਿਆਂ ਦਾ ਪਤਾ ਚੱਲਿਆ ਹੈ। ਜਨਤਕ ਸਿਹਤ ਮੰਤਰਾਲਾ ਦੇ ਮੈਡੀਕਲ ਵਿਗਿਆਨ ਦੇ ਡਾਇਰੈਕਟਰ ਜਨਰਲ ਸੁਪਕਿਟ ਸਿਰਿਲਕ ਨੇ ਕਿਹਾ ਕਿ ਦੇਸ਼ 'ਚ ਓਮੀਕ੍ਰੋਨ ਦੇ ਮਾਮਲਿਆਂ ਦਾ ਅੰਕੜਾ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਤੋਂ ਪਹਿਲਾਂ ਲਗਭਗ 700 ਦੇ ਕਰੀਬ ਸੀ, ਜੋ ਛੁੱਟੀਆਂ, ਤੋਂ ਬਾਅਦ ਵਧ ਕੇ 2,000 ਤੋਂ ਜ਼ਿਆਦਾ ਹੋ ਗਏ ਹਨ।

ਇਹ ਵੀ ਪੜ੍ਹੋ : ਮਹਾਰਾਸ਼ਟਰ 'ਚ ਕੋਰੋਨਾ ਦਾ ਕਹਿਰ, ਹੁਣ ਤੱਕ 13 ਮੰਤਰੀ ਤੇ 70 ਵਿਧਾਇਕ ਆਏ ਪਾਜ਼ੇਟਿਵ

ਡਾਇਰੈਕਟਰ ਜਨਰਲ ਮੁਤਾਬਕ, ਓਮੀਕ੍ਰੋਨ ਦੇ 1,105 ਮਾਮਲੇ ਦੇਸ਼ 'ਚ ਵਿਦੇਸ਼ਾਂ ਤੋਂ ਆਏ ਲੋਕਾਂ ਕਾਰਨ ਦਰਜ ਹੋਏ ਹਨ ਜਦਕਿ ਬਾਕੀ ਸਥਾਨਕ ਰੂਪ ਨਾਲ ਸੰਚਾਰਿਤ ਹਨ। ਇਸ ਤੋਂ ਇਲਾਵਾ ਥਾਈਲੈਂਡ 'ਚ ਇਸ ਸਮੇਂ ਡੈਲਟਾ ਵੇਰੀਐਂਟ ਦਾ ਵੀ ਦਬਦਬਾ ਬਣਿਆ ਹੋਇਆ ਹੈ, ਜੋ ਨਵੇਂ ਇਨਫੈਕਟਿਡਾਂ ਦਾ 70 ਤੋਂ 80 ਫੀਸਦੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਓਮੀਕ੍ਰੋਨ ਦੇ ਮਾਮਲਿਆਂ 'ਚ ਅਜੇ ਹੋਰ ਵਾਧਾ ਹੋਵੇਗਾ। ਅਜਿਹੇ 'ਚ ਇਸ ਦੇ ਕਹਿਰ ਨੂੰ ਰੋਕਣ ਲਈ ਸਥਿਤੀ 'ਤੇ ਚੰਗੀ ਤਰ੍ਹਾਂ ਨਜ਼ਰ ਰੱਖਣੀ ਪਵੇਗੀ ਅਤੇ ਟੈਸਟਾਂ ਦੀ ਗਿਣਤੀ ਵਧਾਉਣੀ ਹੋਵੇਗੀ।

ਇਹ ਵੀ ਪੜ੍ਹੋ : ਕਤਲ ਕਰ ਕੇ ਖੇਤਾਂ 'ਚ ਸੁੱਟ ਦਿੱਤੀ ਸੀ ਹੈਪੀ ਦੀ ਲਾਸ਼, ਮੁਲਜ਼ਮ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News