ਸਾਵਧਾਨ! ਡੈੱਡ ਬੌਡੀਜ਼ ਨਾਲ ਵੀ ਫੈਲਦਾ ਹੈ ਕੋਰੋਨਾ, ਵਿਗਿਆਨੀਆਂ ਵੱਲੋਂ ਪਹਿਲੇ ਕੇਸ ਦੀ ਪੁਸ਼ਟੀ

04/14/2020 5:40:28 PM

ਬੈਂਕਾਕ (ਬਿਊਰੋ): ਗਲੋਬਲ ਪੱਧਰ 'ਤੇ ਜਾਨਲੇਵਾ ਵਾਇਰਸ ਕੋਵਿਡ-19 ਨੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਵਿਗਿਆਨੀਆਂ ਨੇ ਇਕ ਵੱਡਾ ਖੁਲਾਸਾ ਕੀਤਾ ਹੈ। ਇਸ ਗੱਲ ਦਾ ਖਦਸ਼ਾ ਤਾਂ ਪਹਿਲਾਂ ਤੋਂ ਹੀ ਸੀ ਪਰ ਹੁਣ ਵਿਗਿਆਨੀਆਂ ਨੇ ਕੋਰੋਨਾ ਮਰੀਜ਼ ਦੀ ਡੈੱਡ ਬੌਡੀ ਤੋਂ ਇਨਫੈਕਸ਼ਨ ਫੈਲਣ ਦੀ ਪੁਸ਼ਟੀ ਕਰ ਦਿੱਤੀ ਹੈ। mirror.co.uk ਦੀ ਰਿਪੋਰਟ ਮੁਤਾਬਕ ਜਰਨਲ ਆਫ ਫੌਰੈਂਸਿਕ ਐਂਡ ਲੀਗਲ ਮੈਡੀਸਨ ਸਟੱਡੀ ਨੇ ਕਿਹਾ ਹੈ ਕਿ ਥਾਈਲੈਂਡ ਵਿਚ ਡੈੱਡ ਬੌਡੀ ਦੀ ਜਾਂਚ ਕਰਨ ਵਾਲਾ ਇਕ ਮੈਡੀਕਲ ਪੇਸ਼ੇਵਰ ਕੋਰੋਨਾ ਨਾਲ ਇਨਫੈਕਟਿਡ ਹੋ ਗਿਆ। ਇਹ ਪਹਿਲੀ ਵਾਰ ਹੈ ਜਦੋਂ ਡੈੱਡ ਬੌਡੀ ਨਾਲ ਕਿਸੇ ਵਿਅਕਤੀ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। 

ਜਰਨਲ ਆਫ ਫੌਰੈਂਸਿਕ ਐਂਡ ਲੀਗਲ ਮੈਡੀਸਨ ਸਟੱਡੀ ਦੇ ਮੁਤਾਬਕ ਮਾਰਚ ਵਿਚ ਹੀ ਡੈੱਡ ਬੌਡੀ ਜ਼ਰੀਏ ਮੈਡੀਕਲ ਜਾਂਚ ਕਰਨ ਵਾਲੇ ਇਨਫੈਕਟਿਡ ਹੋ ਗਏ। ਜਰਨਲ ਵਿਚ ਇਹ ਰਿਪੋਰਟ ਚੀਨ ਦੇ ਹੈਨਾਨ ਮੈਡੀਕਲ ਯੂਨੀਵਰਸਿਟੀ ਦੇ ਵਿਰੋਜ ਵਿਵਾਨਿਟਕਿਟ ਅਤੇ ਬੈਂਕਾਕ ਦੇ ਆਰ.ਵੀ.ਟੀ. ਮੈਡੀਕਲ ਸੈਂਟਰ ਦੇ ਵਾਲ ਸ਼੍ਰੀਵਿਜਿਤਲਈ ਨੇ ਲਿਖੀ ਹੈ। ਇਸ ਤੋਂ ਪਹਿਲਾਂ ਥਾਈਲੈਂਡ ਦੇ ਕਈ ਅੰਤਿਮ ਸੰਸਕਾਰ ਘਰਾਂ ਨੇ ਕੋਰੋਨਾਵਾਇਰਸ ਪੀੜਤ ਮਰੀਜ਼ਾਂ ਦੇ ਅੰਤਿਮ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ ਸੀ। ਇਸ ਮਗਰੋਂ 25 ਮਾਰਚ ਨੂੰ ਥਾਈਲੈਂਡ ਦੇ ਡਿਪਾਰਟਮੈਂਟ ਆਫ ਮੈਡੀਕਲ ਸਰਵਿਸਿਜ਼ ਦੇ ਪ੍ਰਮੁੱਖ ਨੇ ਦਾਅਵਾ ਕੀਤਾ ਸੀ ਕਿ ਡੈੱਡ ਬੌਡੀ ਤੋਂ ਇਨਫੈਕਸ਼ਨ ਨਹੀਂ ਫੈਲਦਾ। 

ਸਿਹਤ ਮਾਹਰਾਂ ਨੇ ਚਿਤਾਵਨੀ ਦਿੱਤੀ ਹੈਕਿ ਕੋਰੋਨਾ ਨਾਲ ਇਨਫੈਕਟਿਡ ਮਰੀਜ਼ ਦੀ ਡੈੱਡ ਬੌਡੀ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਅਤੇ ਅੰਤਿਮ ਸੰਸਕਾਰ ਘਰਾਂ ਵਿਚ ਕੰਮ ਕਰਨ ਵਾਲਿਆਂ ਨੂੰ ਵੀ ਨਿੱਜੀ ਸੁਰੱਖਿਆ ਉਪਕਰਣ ਦਿੱਤੇ ਜਾਣ। ਉੱਥੇ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ ਦੀ ਡੈੱਡ ਬੌਡੀ ਨਾਲ ਇਨਫੈਕਸ਼ਨ ਫੈਲਣ ਦਾ ਖਦਸ਼ਾ ਘੱਟਰਹਿੰਦਾ ਹੈ ਜੇਕਰ ਮਰੀਜ਼ ਦੇ ਫੇਫੜੇ ਦੇ ਸੰਪਰਕ ਵਿਚ ਆਉਣ ਤੋਂ ਬਚਿਆ ਜਾਵੇ। ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਮਰੀਜ਼ ਦੀ ਮੌਤ 'ਤੇ ਅੰਤਿਮ ਸੰਸਕਾਰ ਦੇ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਭਾਵੇਂਕਿ ਹੁਣ ਤੱਕ ਇਸ ਬਾਰੇ ਵਿਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈਕਿ ਦੁਨੀਆ ਵਿਚ ਡੈੱਡ ਬੌਡੀ ਦੇ ਸੰਪਰਕ ਵਿਚ ਕਿੰਨੇ ਲੋਕ ਕੋਰੋਨਾ ਨਾਲ ਇਨਫੈਕਟਿਡ ਹੋ ਗਏ। ਗੌਰਤਲਬ ਹੈ ਕਿ ਹੁਣ ਤੱਕ ਕੋਰੋਨਾਵਾਇਰਸ ਨਾਲ ਦੁਨੀਆ ਵਿਚ 1,936,697 ਤੋਂ ਵਧੇਰੇ ਲੋਕ ਇਨਫੈਕਟਿਡ ਹੋ ਚੁੱਕੇ ਹਨ ਉੱਥੇ 120,567 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News