ਟੈਕਸਾਸ : ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਹਾਦਸੇ ਲਈ ਟ੍ਰੈਵਿਸ ਸਕਾਟ ਤੇ ਡਰੇਕ ’ਤੇ ਕੀਤਾ ਮੁਕੱਦਮਾ

Monday, Nov 08, 2021 - 07:54 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਸਟੇਟ ਟੈਕਸਾਸ ਦੇ ਹਿਊਸਟਨ ’ਚ ਪਿਛਲੇ ਦਿਨੀਂ ਭੀੜ ਵਿਚਕਾਰ ਮਚੀ ਭਗਦੜ ਕਾਰਨ ਘੱਟੋ-ਘੱਟ ਅੱਠ ਲੋਕ ਮਾਰੇ ਗਏ ਸਨ। ਇਸ ਲਈ ਇਸ ਫੈਸਟੀਵਲ ’ਚ ਸ਼ਾਮਲ ਹੋਏ ਇਕ ਵਿਅਕਤੀ ਨੇ ਕਲਾਕਾਰ ਟ੍ਰੈਵਿਸ ਸਕਾਟ ਅਤੇ ਡਰੇਕ ਦੇ ਖਿਲਾਫ ਇਕ ਸਿਵਲ ਮੁਕੱਦਮਾ ਦਾਇਰ ਕੀਤਾ ਹੈ ਅਤੇ ਮੁਕੱਦਮੇ ਦੇ ਅਨੁਸਾਰ, ਹਿੰਸਾ ਨੂੰ ਲਾਪਰਵਾਹੀ ਨਾਲ ਭੜਕਾਉਣ ਲਈ ਰੈਪਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਇਸ ਮੁਕੱਦਮੇ ’ਚ 1 ਮਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਫੈਸਟੀਵਲ ਸਥਾਨ ਅਤੇ ਮਨੋਰੰਜਨ ਕੰਪਨੀ ਲਾਈਵ ਨੇਸ਼ਨ ਐਸਟ੍ਰੋਵਰਲਡ ਫੈਸਟੀਵਲ 'ਤੇ ਲੋੜੀਂਦੀ ਸੁਰੱਖਿਆ ਅਤੇ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ’ਚ ਅਸਫਲ ਰਹੀ ਹੈ।

ਮੁਕੱਦਮੇ ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਸਕਾਟ, ਜਿਸ ਨੇ 2018 ’ਚ ਇਸ ਫੈਸਟੀਵਲ ਦੀ ਸਥਾਪਨਾ ਕੀਤੀ ਸੀ, ਨੇ ਹਫੜਾ-ਦਫੜੀ ਨੂੰ ਭੜਕਾਇਆ ਸੀ। ਹਾਲਾਂਕਿ ਸਕਾਟ ਅਤੇ ਡਰੇਕ ਨੇ ਮੁਕੱਦਮੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਨੀਵਾਰ ਨੂੰ ਆਪਣੇ ਇਕ ਬਿਆਨ ਵਿਚ ਸਕਾਟ ਨੇ ਇਸ ਹਾਦਸੇ ਨੂੰ ਬਹੁਤ ਦੁਖਦਾਇਕ ਦੱਸਿਆ ਅਤੇ ਅਫਸੋਸ ਪ੍ਰਗਟ ਕੀਤਾ।


Manoj

Content Editor

Related News