ਪਾਕਿ ਦੇ ਬਲੂਚਿਸਤਾਨ ''ਚ ਅੱਤਵਾਦੀਆਂ ਨੇ ਦੋ ਪੁਲਸ ਮੁਲਾਜ਼ਮਾਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ

06/19/2022 11:05:49 PM

ਕਰਾਚੀ-ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਸੂਬੇ 'ਚ ਅੱਤਵਾਦੀਆਂ ਨੇ ਐਤਵਾਰ ਨੂੰ ਇਕ ਸੁਰਖਿਆ ਜਾਂਚ ਚੌਕੀ 'ਤੇ ਗੋਲੀਬਾਰੀ ਕੀਤੀ, ਜਿਸ 'ਚ 2 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਾਈਕ 'ਤੇ ਸਵਾਰ ਹਥਿਆਰਬੰਦ ਲੋਕਾਂ ਨੇ ਸੂਬੇ ਦੇ ਜਾਫਰਾਬਾਦ ਜ਼ਿਲ੍ਹੇ ਦੇ ਕੈਦੀ ਸ਼ਾਖ਼ ਇਲਾਕੇ 'ਚ ਤਾਇਨਾਤ ਪੁਲਸ ਮੁਲਾਜ਼ਮ 'ਤੇ ਗੋਲੀਆਂ ਚਲੀਆਂ। ਉਨ੍ਹਾਂ ਦੱਸਿਆ ਕਿ ਹਮਲੇ 'ਚ ਦੋ ਪੁਲਸ ਕਾਂਸਟੇਬਲਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਹ ਵੀ ਪੜ੍ਹੋ :ਪ੍ਰਿੰਸ ਵਿਲੀਅਮ ਨੇ 'ਫਾਦਰਜ਼ ਡੇਅ' 'ਤੇ ਆਪਣੇ ਬੱਚਿਆਂ ਨਾਲ ਨਵੀਂ ਤਸਵੀਰ ਕੀਤੀ ਜਾਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


 


Karan Kumar

Content Editor

Related News