ਮਾਲੀ ਵਿਚ ਸੰਯੁਕਤ ਰਾਸ਼ਟਰ ਅਤੇ ਫ੍ਰਾਂਸੀਸੀ ਠਿਕਾਣਿਆਂ 'ਤੇ ਅੱਤਵਾਦੀ ਹਮਲਾ

04/15/2018 10:10:10 AM

ਬਮਾਕੋ (ਬਿਊਰੋ)— ਪੱਛਮ ਅਫਰੀਕੀ ਦੇਸ਼ ਮਾਲੀ ਦੇ ਤਿਮਬੁਕਤੁ ਸ਼ਹਿਰ ਵਿਚ ਫ੍ਰਾਂਸੀਸੀ ਅਤੇ ਸੰਯੁਕਤ ਰਾਸ਼ਟਰ (ਯੂ. ਐੱਨ) ਠਿਕਾਣਿਆਂ ਨੂੰ ਟੀਚਾ ਬਣਾ ਕੇ ਅੱਤਵਾਦੀਆਂ ਨੇ ਦੋ ਆਤਮਘਾਤੀ ਕਾਰ ਵਿਸਫੋਟ ਕੀਤਾ ਅਤੇ ਮਿਜ਼ਾਇਲਾਂ ਦਾਗੀਆਂ। ਇਸ ਹਮਲੇ ਵਿਚ ਸੰਯੁਕਤ ਰਾਸ਼ਟਰ ਦੇ ਇਕ ਸ਼ਾਂਤੀਗਾਰਡਾਂ ਦੀ ਮੌਤ ਹੋ ਗਈ ਅਤੇ ਫ਼ਰਾਂਸ ਦੇ 10 ਫੌਜੀ ਜਖ਼ਮੀ ਹੋ ਗਏ। ਮਾਲੀ ਪ੍ਰਸ਼ਾਸਨ ਅਨੁਸਾਰ ਅੱਤਵਾਦੀਆਂ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਗਾਰਡ ਦੇ ਭੇਸ਼ ਵਿਚ ਆਏ ਅਤੇ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਪਰਿਸਰ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਦੋ ਆਤਮਘਾਤੀ ਕਾਰ ਵਿਸਫੋਟ ਕੀਤੇ ਗਏ ਅਤੇ ਮਿਜ਼ਇਲਾਂ ਦਾਗੀਆਂ ਗਈਆਂ। ਸੰਯੁਕਤ ਰਾਸ਼ਟਰ ਮਿਸ਼ਨ ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਵਿਚ ਸੰਯੁਕਤ ਰਾਸ਼ਟਰ ਦਾ ਇਕ ਸ਼ਾਂਤੀਦੂਤ ਦੀ ਮੌਤ ਹੋ ਗਈ ਅਤੇ ਫ਼ਰਾਂਸ ਦੇ 10 ਫੌਜੀ ਵੀ ਜਖ਼ਮੀ ਹੋਏ ਹਨ। ਫ੍ਰਾਂਸੀਸੀ ਮਿਸ਼ਨ ਇਸ ਹਮਲੇ 'ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਮਾਲੀ ਸਰਕਾਰ ਨੇ ਲਿਖਤੀ ਬਿਆਨ ਵਿਚ ਕਿਹਾ, ''ਅੱਤਵਾਦੀ ਨੀਲੇ ਹੈਲਮੇਟ ਪਹਿਨਕੇ ਅਤੇ ਵਿਸਫੋਟਕਾਂ ਨਾਲ ਭਰੀਆਂ ਦੋ ਕਾਰਾਂ ਵਿਚ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਇਨ੍ਹਾਂ ਸ਼ਿਵਰਾਂ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੁਆਰਾ ਇਸਤੇਮਾਲ ਕੀਤੀ ਗਈ ਇਕ ਕਾਰ ਮਾਲੀ ਫੌਜ ਦੀ ਅਤੇ ਦੂਜੀ ਉੱਤੇ ਯੂ, ਐੱਨ ਲਿਖਿਆ ਹੋਇਆ ਸੀ। ਫਿਲਹਾਲ ਹਾਲਤ ਕਾਬੂ ਵਿਚ ਹੈ।''


Related News